Posted on July 9th, 2020

ਸਿੱਖਾਂ ਖ਼ਿਲਾਫ਼ ਰੋਜ਼ਾਨਾ ਬਕਵਾਸ ਕਰਨ ਵਾਲੇ ਸੁਧੀਰ ਸੂਰੀ ਨੂੰ ਹੱਲਾਸ਼ੇਰੀ ਦੇਣ ਲਈ ਸਰਕਾਰ ਨੇ ਉਸਨੂੰ 15 ਬਾਡੀ-ਗਾਰਡ ਦਿੱਤੇ ਹੋਏ ਹਨ।
ਹਾਲਾਂਕਿ ਉਸ ਖ਼ਿਲਾਫ਼ ਨਫ਼ਰਤ ਫੈਲਾਉਣ ਦੇ ਪੰਜ ਮੁਕੱਦਮੇ ਦਰਜ ਹਨ ਪਰ ਫਿਰ ਵੀ ਸਰਕਾਰ ਨੇ ਸਿੱਖਾਂ ਨੂੰ ਭੜਕਾਉਣ ਵਾਸਤੇ ਪੂਰੀ ਸੁਰੱਖਿਆ ਦੇ ਕੇ ਸੂਰੀ ਨੂੰ ਖੁੱਲ੍ਹਾ ਛੱਡਿਆ ਹੋਇਆ ਹੈ ਜਦਕਿ ਕਿਤਾਬਾਂ ਅਤੇ ਪੋਸਟਰ ਰੱਖਣ ਬਦਲੇ ਸਿੱਖ ਨੌਜਵਾਨਾਂ ‘ਤੇ UAPA ਲਾਇਆ ਜਾ ਰਿਹਾ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ''ਦਲਿਤ ਸੁਰਕਸ਼ਾ ਸੈਨਾ'' ਦੀ ਸ਼ਿਕਾਇਤ 'ਤੇ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ 'ਤੇ ਦੇਸ਼ ਧ੍ਰੋਹ ਦਾ ਪਰਚਾ ਕੀਤਾ ਹੈ।
ਪਿਛਲੇ ਸਾਲ ਇਸੇ ਦਲਿਤ ਸੁਰਕਸ਼ਾ ਸੈਨਾ ਨੇ ਪੁਲਿਸ ਨੂੰ ਸੁਧੀਰ ਸੂਰੀ ਨੂੰ ਮਿਲੀ ਪੁਲਿਸ ਦੀ ਫੌਜ ਵਾਪਸ ਲੈਣ ਲਈ ਕਿਹਾ ਸੀ। ਪਰ ''ਦਲਿਤ ਸੁਰਕਸ਼ਾ ਸੈਨਾ'' ਦੀ ਇਹ ਗੱਲ ਨਹੀਂ ਮੰਨੀ ਗਈ। ਭਾਵੇਂ ਕਿ ਸੂਰੀ 'ਤੇ ਬੀਬੀਆਂ, ਦਲਿਤਾਂ, ਮੁਸਲਮਾਨਾਂ ਅਤੇ ਸਿੱਖਾਂ ਖ਼ਿਲਾਫ਼ ਨਫ਼ਰਤ ਫੈਲਾਉਣ ਦੇ 6 ਪਰਚੇ ਹਨ। ''ਦਲਿਤ ਸੁਰਕਸ਼ਾ ਸੈਨਾ'' ਦਾ ਕਹਿਣਾ ਕਿ ਦਲਿਤ ਹੋਣ ਕਰਕੇ ਸੂਰੀ ਦੇ ਮਸਲੇ 'ਚ ਪੁਲਿਸ ਨੇ ਉਨ੍ਹਾਂ ਦੀ ਮੰਗ ਨਹੀਂ ਮੰਨੀ। 
ਦਿਲਚਸਪ ਗੱਲ ਇਹ ਹੈ ਕਿ ਥੋੜਾ ਚਿਰ ਪਹਿਲਾਂ ਪੰਜਾਬ ਪੁਲਿਸ ਨੇ ਲੁਧਿਆਣਾ ਤੋਂ ਐਮ ਐਲ ਏ ਸਿਮਰਜੀਤ ਬੈਂਸ ਦੀ ਸਕਿਉਰਿਟੀ ਵਾਪਸ ਲੈ ਲਈ ਸੀ। ਪੁਲਿਸ ਦਾ ਕਹਿਣਾ ਸੀ ਕਿ ਬੈਂਸ ਦੇ ਨਿਹੰਗਾਂ ਬਾਰੇ ਇਕ ਬਿਆਨ ਨੇ ਪੁਲਿਸ ਦੇ ਹਿਰਦੇ ਵਲੂੰਧਰ ਦਿੱਤੇ ਸਨ। ਬੈਂਸ ਦੇ ਬਿਆਨ ਤੋਂ ਦੁਖੀ ਹੋ ਕੇ ਸਕਿਉਰਿਟੀ ਵਾਪਸ ਲੈ ਲਈ ਗਈ।
ਪਰ ਸੂਰੀ ਦੀ ਨਫ਼ਰਤ ਭਰੀ ਜ਼ੁਬਾਨ ਨਾਲ ਪੁਲਿਸ ਜਾਂ ਸਰਕਾਰ ਦਾ ਹਿਰਦਾ ਨਹੀਂ ਵਲੂੰਧਰਿਆ ਜਾਂਦਾ। ਇਸੇ ਕਰਕੇ ਪਰਚਾ ਦਰ ਪਰਚਾ ਹੋਣ ਤੋਂ ਬਾਅਦ ਵੀ ਸੂਰੀ ਕੋਲ ਪੰਜਾਬ ਦੇ ਹਰੇਕ ਐਮ ਐਲ ਏ ਨਾਲੋਂ ਜ਼ਿਆਦਾ ਸਕਿਉਰਿਟੀ ਹੈ।
ਗੁਰਪ੍ਰੀਤ ਸਿੰਘ ਸਹੋਤਾ/ਸਰੀ/ਚੜ੍ਹਦੀ ਕਲਾ ਬਿਊਰੋ

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026