Posted on July 9th, 2020

ਕੈਨੇਡਾ ਭਰ ਦੀਆਂ ਪੁਲਿਸ ਫੋਰਸਾਂ ਦੇ ਮੁਖੀਆਂ ਨੇ ਕੈਨੇਡਾ ਸਰਕਾਰ ਨੂੰ ਨਸ਼ਿਆਂ ਦੀ ਸਮੱਸਿਆ ਨਾਲ ਸਿੱਝਣ ਲਈ ਨਿਵੇਕਲੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਨਿੱਜੀ ਵਰਤੋਂ ਲਈ ਡਰੱਗ ਵਰਤਣ ਵਾਲਿਆਂ ਨੂੰ ਅਪਰਾਧ ਦੇ ਘੇਰੇ 'ਚੋਂ ਬਾਹਰ ਰੱਖਣਾ ਚਾਹੀਦਾ ਹੈ ਅਤੇ ਡਰੱਗ ਨੀਤੀ ਸਬੰਧੀ ਸੁਧਾਰਾਂ ਬਾਰੇ ਖੋਜ ਕਰਨ ਲਈ ਕੌਮੀ ਟਾਸਕ ਫੋਰਸ ਬਣਾਈ ਜਾਣੀ ਚਾਹੀਦੀ ਹੈ।
"ਕੈਨੇਡੀਅਨ ਐਸੋਸੀਏਸ਼ਨ ਆਫ ਚੀਫਸ ਆਫ ਪੁਲਿਸ" ਦੇ ਮੁਖੀ ਐਡਮ ਪਾਮਰ, ਜੋ ਕਿ ਵੈਨਕੂਵਰ ਪੁਲਿਸ ਦੇ ਮੁਖੀ ਵੀ ਹਨ, ਨੇ ਕਿਹਾ ਕਿ ਪੰਜ ਸਾਲ ਅਸੀਂ ਇਸ ਮੁੱਦੇ 'ਤੇ ਕੰਮ ਕੀਤਾ ਅਤੇ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਨਸ਼ਿਆਂ ਦਾ ਸੇਵਨ ਅਤੇ ਨਸ਼ਿਆਂ ਦੀ ਆਦਤ ਇੱਕ ਜਨਤਕ ਸਿਹਤ ਸਮੱਸਿਆ ਹੈ, ਜਿਸਨੂੰ ਬਿਮਾਰਾਂ ਵਾਂਗ ਇਲਾਜ ਕਰਕੇ ਠੀਕ ਕੀਤਾ ਜਾ ਸਕਦਾ ਹੈ, ਨਾ ਕਿ ਨਸ਼ਾ ਵਰਤਣ ਵਾਲਿਆਂ 'ਤੇ ਮੁਕੱਦਮੇ ਚਲਾ ਕੇ। 
ਪਾਮਰ ਨੇ ਕਿਹਾ ਕਿ ਨਸ਼ੇ ਦੇ ਆਦੀ ਹੋ ਜਾਣਾ ਕੋਈ ਅਪਰਾਧ ਨਹੀਂ ਤੇ ਇਸਨੂੰ ਅਪਰਾਧ ਵਾਂਗ ਨਜਿੱਠਿਆ ਜਾਣਾ ਚਾਹੀਦਾ ਹੈ। ਸਾਡੀ ਸਿਫਾਰਿਸ਼ ਮੁਤਾਬਕ ਕੈਨੇਡਾ ਨੂੰ ਚਾਹੀਦਾ ਕਿ ਉਹ ਇਸ ਮਸਲੇ ਨੂੰ ਕਨੂੰਨੀ ਆਧਾਰ 'ਤੇ ਨਜਿੱਠਣ ਦੀ ਬਜਾਇ ਸਰੀਰਕ ਅਤੇ ਮਾਨਸਿਕ ਸਿਹਤ ਦੇ ਆਧਾਰ 'ਤੇ ਨਜਿੱਠੇ।
ਪੁਲਿਸ ਮੁਖੀਆਂ ਦੀ ਸੋਚ ਹੈ ਕਿ ਨਸ਼ਾ ਵੇਚਣ ਵਾਲੇ ਟੰਗੇ ਜਾਣ, ਨਾ ਕਿ ਨਸ਼ਾ ਵਰਤਣ ਦੇ ਆਦੀ ਹੋਏ ਲੋਕ। ਇਸ ਨਾਲ ਪੁਲਿਸ ਅਤੇ ਅਦਾਲਤਾਂ 'ਤੇ ਬੋਝ ਵੀ ਘਟੇਗਾ, ਜਿਸ ਕਾਰਨ ਉਹ ਨਸ਼ਾ ਵੇਚਣ ਵਾਲਿਆਂ ਦੁਆਲੇ ਹੋ ਸਕਣਗੇ। 
ਬੀਸੀ ਦੇ ਮੁੱਖ ਮੰਤਰੀ ਜੌਨ ਹੌਰੇਗਨ ਨੇ ਪੁਲਿਸ ਮੁਖੀਆਂ ਦੇ ਇਸ ਫੈਸਲੇ ਨਾਲ ਸਹਿਮਤੀ ਜਤਾਉਂਦਿਆਂ ਕਿਹਾ ਹੈ ਕਿ ਇਹ ਸਹੀ ਤਰੀਕਾ ਹੋਵੇਗਾ।

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026