Posted on July 9th, 2020

ਨੇਪਾਲ ਨੇ ਭਾਰਤੀ ਮੀਡੀਏ ਵਲੋਂ ਕੀਤੇ ਜਾ ਰਹੇ ਭੰਡੀ ਪ੍ਰਚਾਰ ਤੋਂ ਦੁਖੀ ਹੋ ਕੇ ਭਾਰਤੀ ਚੈਨਲਾਂ ਦੇ ਪ੍ਰਸਾਰਣ 'ਤੇ ਪਾਬੰਦੀ ਲਾ ਦਿੱਤੀ ਹੈ। ਭਾਰਤੀ ਸਰਕਾਰੀ ਚੈਨਲ ਦੂਰਦਰਸ਼ਨ ਨੂੰ ਛੱਡ ਕੇ ਨੇਪਾਲ ਅੰਦਰ ਭਾਰਤ ਦੇ ਖ਼ਬਰਾਂ ਸਬੰਧੀ ਸਾਰੇ ਨਿੱਜੀ ਚੈਨਲ ਹੁਣ ਚੱਲ ਨਹੀਂ ਸਕਣਗੇ। ਨੇਪਾਲੀ ਕੇਬਲ ਅਪਰੇਟਰਾਂ ਨੂੰ ਇਹ ਚੈਨਲ ਹਟਾਉਣ ਦੀ ਸਖਤ ਹਦਾਇਤ ਕੀਤੀ ਗਈ ਹੈ।
ਨੇਪਾਲ ਨੇ ਦੋਸ਼ ਲਾਇਆ ਕਿ ਇਨ੍ਹਾਂ ਭਾਰਤੀ ਨਿਊਜ਼ ਚੈਨਲਾਂ ਦੀਆਂ ਰਿਪੋਰਟਾਂ ਨਾਲ ਉਨ੍ਹਾਂ ਦੇ ਮੁਲਕ ਦੀਆਂ ਕੌਮੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਭਾਰਤੀ ਚੈਨਲਾਂ 'ਤੇ ਕੰਮ ਕਰਦੇ ਮੀਡੀਆ ਵਾਲੇ ਨੇਪਾਲੀ ਲੋਕਾਂ ਨੂੰ ਸਮੂਹਿਕ ਤੌਰ 'ਤੇ ਜ਼ਲੀਲ ਕਰ ਰਹੇ ਹਨ, ਜੋ ਕਿ ਕਤਈ ਪਰਵਾਨ ਨਹੀਂ।
ਨੇਪਾਲ ਨੇ ਭਾਰਤੀ ਵਿਦੇਸ਼ ਵਿਭਾਗ ਨੂੰ ਲਿਖਤੀ ਸ਼ਿਕਾਇਤ ਕਰਦਿਆਂ ਦੱਸਿਆ ਹੈ ਕਿ ਭਾਰਤੀ ਚੈਨਲ ਬੇਵਜ੍ਹਾ ਨੇਪਾਲੀ ਸਿਆਸਤਦਾਨਾਂ ਬਾਰੇ ਗਲਤ ਬੋਲ ਰਹੇ ਹਨ। ਇਹੀ ਨਹੀਂ ਮੀਡੀਏ ਰਾਹੀਂ ਸਮੂ੍ਹ ਨੇਪਾਲੀ ਲੋਕਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ, ਜੋ ਹੁਣ ਬਰਦਾਸ਼ਤ ਤੋ ਬਾਹਰ ਹੋ ਗਿਆ ਹੈ। 
ਜ਼ਿਕਰਯੋਗ ਹੈ ਕਿ ਇਸ ਵੇਲੇ ਨੇਪਾਲ ਦੀ ਕਮਿਊਨਿਸਟ ਪਾਰਟੀ ’ਚ ਵੀ ਦੋ ਧੜੇ ਬਣੇ ਹੋਏ ਹਨ, ਜਿਨ੍ਹਾਂ ’ਚ ਇੱਕ ਦੀ ਅਗਵਾਈ ਪ੍ਰਧਾਨ ਮੰਤਰੀ ਓਲੀ ਤੇ ਦੂਜੇ ਦੀ ਅਗਵਾਈ ਪ੍ਰਚੰਡ ਵੱਲੋਂ ਕੀਤੀ ਜਾ ਰਹੀ ਹੈ। ਜਦੋਂ ਤੋਂ ਨੇਪਾਲ ਚੀਨ ਦੀ ਬੋਲੀ ਬੋਲਣ ਲੱਗਾ ਹੈ, ਭਾਰਤ ਪੱਖੀ ਨੇਪਾਲੀ ਸਿਆਸਤਦਾਨ ਨੇਪਾਲੀ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੂੰ ਕੁਰਸੀ ਤੋਂ ਲਾਹੁਣ ਲਈ ਕਾਹਲੇ ਪੈ ਗਏ ਹਨ।

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026