Posted on July 11th, 2020

ਸਰੀ ਤੋਂ ਤਕਰੀਬਨ 50 ਕਿਲੋਮੀਟਰ ਦੂਰ ਵੱਡੀ ਪੰਜਾਬੀ ਵਸੋਂ ਵਾਲੇ ਖੇਤੀ ਪ੍ਰਧਾਨ ਸ਼ਹਿਰ ਐਬਸਫੋਰਡ ਦੀ ਇੱਕ ਪਹਾੜੀ 'ਤੇ ਮੌਜੂਦ ਘਰ ਦੇ ਬਾਹਰ ਚੱਲੀਆਂ ਗੋਲੀਆਂ ਦੌਰਾਨ ਇੱਕ 40 ਸਾਲਾਂ ਵਿਅਕਤੀ ਦੀ ਮੌਤ ਹੋ ਗਈ।
ਇਹ ਵਾਰਦਾਤ ਸ਼ੁੱਕਰਵਾਰ ਸ਼ਾਮ ਤਕਰੀਬਨ 7:30 ਵਜੇ ਦੇ ਕਰੀਬ ਵਾਪਰੀ। ਆਂਢ ਗੁਆਂਢ ਮੁਤਾਬਕ ਦਰਜਨ ਤੋਂ ਵੱਧ ਗੋਲੀਆਂ ਅਤੇ ਫਿਰ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ। ਇਹ ਮਿੱਥ ਕੇ ਕੀਤਾ ਗਿਆ ਕਤਲ ਪ੍ਰਤੀਤ ਹੋ ਰਿਹਾ ਹੈ। 
ਪੁਲਿਸ ਦੇ ਆਉਣ ਤੋਂ ਪਹਿਲਾਂ ਹਮਲਾਵਰ ਫਰਾਰ ਹੋ ਚੁੱਕੇ ਸਨ। ਮੌਕੇ 'ਤੇ ਆਏ ਸਿਹਤ ਕਰਮੀਆਂ ਨੇ ਗੋਲੀਆਂ ਦਾ ਨਿਸ਼ਾਨਾ ਬਣੇ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕੇ।
ਪੁਲਿਸ ਨੇ ਸਾਰਾ ਇਲਾਕਾ ਘੇਰ ਕੇ ਜਾਂਚ ਆਰੰਭੀ ਹੋਈ ਹੈ। ਐਬਸਫੋਰਡ 'ਚ ਪੰਜਾਬੀ ਅਤੇ ਗੈਰ-ਪੰਜਾਬੀ ਗੈਂਗਸਟਰਾਂ ਦਾ ਪੂਰਾ ਬੋਲਬਾਲਾ ਰਿਹਾ ਹੈ ਪਰ ਬੀਤੇ ਕੁਝ ਸਮੇਂ ਤੋਂ ਸ਼ਾਂਤੀ ਬਣੀ ਹੋਈ ਸੀ।
ਮਰਨ ਵਾਲੇ ਦੀ ਪਛਾਣ ਕਰਮਜੀਤ ਸਿੰਘ ਸਰਾਂ ਵਜੋਂ ਹੋਈ ਹੈ।

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026