Posted on July 11th, 2020

ਕਰੋਨਾ ਕੁਝ ਨੀ ਵਿਗਾੜ ਸਕਦਾ, ਮੈਂ ਮਾਸਕ ਨਹੀਂ ਪਹਿਨਾਂਗਾ। ਅਮਰੀਕਨ ਰਾਸ਼ਟਰਪਤੀ ਟਰੰਪ ਦੀ ਇਹ ਜ਼ਿੱਦ ਸੀ ਪਰ 32 ਲੱਖ ਅਮਰੀਕਨਾਂ ਨੂੰ ਕਰੋਨਾ ਹੋਣ ਅਤੇ 1 ਲੱਖ 34 ਹਜ਼ਾਰ ਅਮਰੀਕਨਾਂ ਦੇ ਮਾਰੇ ਜਾਣ ਤੋਂ ਬਾਅਦ ਟਰੰਪ ਨੂੰ ਜਾਪਿਆ ਹੈ ਕਿ ਮਾਸਕ ਪਹਿਨਣ ਨਾਲ ਕਰੋਨਾ ਤੋਂ ਬਚਾਅ ਹੋ ਸਕਦਾ ਹੈ। ਉਨ੍ਹਾਂ ਆਪਣੀ ਜ਼ਿੱਦ ਤਿਆਗ ਦਿੱਤੀ ਹੈ।
ਮੈਰੀਲੈਂਡ ਸੂਬੇ 'ਚ ਮੌਜੂਦ ਇੱਕ ਫੌਜੀ ਹਸਪਤਾਲ ਦਾ ਦੌਰਾ ਕਰਨ ਸਮੇਂ ਉਨ੍ਹਾਂ ਮਾਸਕ ਪਹਿਨ ਲਿਆ।
ਅਮਰੀਕਨ ਸਿਹਤ ਮਾਹਰ ਲੰਮੇ ਸਮੇਂ ਤੋਂ ਕਹਿ ਰਹੇ ਸਨ ਕਿ ਕਰੋਨਾ ਤੋਂ ਬਚਾਅ ਲਈ ਜਨਤਕ ਥਾਂਵਾਂ 'ਤੇ ਜਾਣ ਸਮੇਂ ਅਮਰੀਕਨ ਲੋਕ ਮਾਸਕ ਜ਼ਰੂਰ ਪਹਿਨਣ ਪਰ ਟਰੰਪ ਵਲੋਂ ਨਾਂਹ-ਨੁੱਕਰ ਕੀਤੀ ਜਾਂਦੀ ਰਹੀ, ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਵੀ ਮਾਸਕ ਪਹਿਨਣ ਨੂੰ ਬੇਲੋੜਾ ਦੱਸਦੇ ਰਹੇ।
ਅਮਰੀਕਾ ਵਿੱਚ ਕੱਲ੍ਹ 66,786 ਨਵੇਂ ਕੇਸ ਮਿਲਣ ਕਾਰਨ ਮਾਹਰਾਂ ਦੀ ਚਿੰਤਾ ਵਧ ਰਹੀ ਹੈ ਕਿ ਕਿਤੇ ਕਰੋਨਾ ਕਾਬੂ ਹੁੰਦਾ ਹੁੰਦਾ ਫਿਰ ਬੇਕਾਬੂ ਨਾ ਹੋ ਜਾਵੇ। ਵੱਡੇ ਸਿਹਤ ਮਾਹਰ ਡਾ. ਫਾਊਚੀ ਤਾਂ ਰੋਜ਼ਾਨਾ 1 ਲੱਖ ਕੇਸ ਹੋ ਜਾਣ ਦੀ ਭਵਿੱਖਬਾਣੀ ਕਰ ਰਹੇ ਹਨ।
ਕੁਝ ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ 'ਚ ਟੈਸਟਿੰਗ ਵੱਧ ਹੋ ਰਹੀ ਹੋਣ ਕਾਰਨ ਕੇਸ ਵੱਧ ਮਿਲ ਰਹੇ ਹਨ ਜਦਕਿ ਮੌਤਾਂ ਦੀ ਦਰ ਪਹਿਲਾਂ ਨਾਲੋਂ ਕਾਫੀ ਘੱਟ ਹੈ ਪਰ ਨਾਲ ਹੀ ਹੋਰ ਮਾਹਰਾਂ ਨੂੰ ਸ਼ੱਕ ਹੈ ਕਿ ਕੇਸ ਵਧਣ ਦਾ ਮਤਲਬ ਹੈ ਕਿ ਅੱਗੇ ਚੱਲ ਕੇ ਮੌਤਾਂ ਵੀ ਵਧ ਸਕਦੀਆਂ ਹਨ। 
ਅਜਿਹੇ ਮੌਕੇ ਟਰੰਪ ਵਲੋਂ ਮਾਸਕ ਪਹਿਨਣਾ ਉਨ੍ਹਾਂ ਅਮਰੀਕਨਾਂ ਨੂੰ ਮਾਸਕ ਪਹਿਨਣ ਲਈ ਪ੍ਰੇਰਿਤ ਕਰੇਗਾ, ਜੋ ਟਰੰਪ ਦੀ ਸੁਣਦੇ ਹਨ।
ਬਚਾਅ ਵਿੱਚ ਹੀ ਬਚਾਅ ਹੈ।

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026