Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੇਅੰਤ ਸਿੰਘ ਕਤਲ ਕੇਸ 'ਚ ਨਜ਼ਰਬੰਦ ਭਾਈ ਲਖਵਿੰਦਰ ਸਿੰਘ ਲੱਖਾ ਦੀ ਭੈਣ ਬੀਬੀ ਪਰਮਜੀਤ ਕੌਰ ਵਲੋਂ ਪੰਥ ਨੂੰ ਅਪੀਲ

Posted on June 26th, 2013

ੴ ਸਤਿਗੁਰ ਪ੍ਰਸਾਦਿ 
ਪਰਮ ਸਤਿਕਾਰਯੋਗ ਸਮੂਹ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਆਪ ਜੀ ਨੂੰ ਵੀਰ ਲਖਵਿੰਦਰ ਸਿੰਘ ਲੱਖਾ ਅਤੇ ਭੈਣ ਪਰਮਜੀਤ ਕੌਰ ਵਲੋਂ 


ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਹਿ।।


ਸਤਿਕਾਰਯੋਗ ਸਮੂਹ ਸਾਧ ਸੰਗਤ ਜੀ ਇਸ ਬੇਨਤੀ ਪੱਤਰ ਦੁਆਰਾ ਮੈਂ ਆਪ ਜੀ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਮੇਰਾ ਵੀਰ ਲਖਵਿੰਦਰ ਸਿੰਘ ਲੱਖਾ, ਜੋ ਕਿ ਅਠਾਰਾਂ ਸਾਲਾਂ ਤੋਂ ਚੰਡੀਗੜ੍ਹ ਬੇਅੰਤ ਸਿੰਘ ਕਤਲ ਕੇਸ ਸੀæ ਐਮæ ਵਿੱਚ ਬੁੜੈਲ ਜੇਲ੍ਹ ਵਿਖੇ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਲਖਵਿੰਦਰ ਸਿੰਘ ਲੱਖਾ, ਜੋ ਕਿ ਸੈਕਟਰੀਏਟ ਚੰਡੀਗੜ੍ਹ ਵਿਖੇ ਪੰਜਾਬ ਪੁਲਿਸ ਵਿੱਚ ਬਤੌਰ ਸੀ ਆਈ ਡੀ ਵੀ ਆਈ ਪੀ ਡਰਾਇਵਰ ਦੀ ਨੌਕਰੀ ਕਰਦਾ ਸੀ। ਪ੍ਰੰਤੂ ਇਸ ਕੇਸ ਤੋਂ ਬਾਅਦ ਸਾਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕੌਮ ਦੀ ਖਾਤਰ ਵੀਰ ਲਖਵਿੰਦਰ ਸਿੰਘ ਲੱਖੇ ਨੇ ਆਪਣੀ ਨੌਕਰੀ, ਘਰ-ਘਾਟ, ਜਵਾਨੀ ਸਭ ਕੁਝ ਕੌਮ ਨੂੰ ਸਮਰਪਿਤ ਕਰ ਦਿੱਤਾ। ਇਨ੍ਹਾਂ ਅਠਾਰਾਂ ਸਾਲਾਂ ਵਿੱਚ ਪਰਿਵਾਰ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਇੱਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਾਂ। ਪਰਿਵਾਰ ਦਾ ਗੁਜ਼ਾਰਾ ਸਰਕਾਰੀ ਨੌਕਰੀਆਂ ਉੱਪਰ ਹੀ ਨਿਰਭਰ ਸੀ, ਜੋ ਹੁਣ ਨਹੀਂ ਹਨ। ਮੇਰੇ ਮਾਤਾ ਹਰਜੀਤ ਕੌਰ, ਜੋ ਕਿ ਮੁਸ਼ਕਿਲਾਂ ਭਰੇ ਹਲਾਤਾਂ ਨਾਲ ਪੀæ ਜੀæ ਆਈæ ਵਿਖੇ ਚਲਾਣਾ ਕਰ ਗਏ ਹਨ, ਉਸ ਸਮੇਂ ਮੈਨੂੰ ਯਾਦ ਹੈ ਕਿ ਅਸੀਂ ਉਨ੍ਹਾਂ ਦੇ ਅਪਰੇਸ਼ਨ ਲਈ ਆਪਣੇ ਮਕਾਨ ਦੀ ਰਜਿਸਟਰੀ ਰੱਖ ਕੇ ਪੀ ਜੀ ਆਈ ਚੰਡੀਗੜ੍ਹ ਦੇ ਸਾਰੇ ਖਰਚੇ ਦਾ ਪ੍ਰਬੰਧ ਕੀਤਾ ਸੀ। ਇਨ੍ਹਾਂ ਅਠਾਰਾਂ ਸਾਲਾਂ ਦੇ ਵਿੱਚ ਸਾਡਾ ਘਰ, ਜੋ ਕਿ ਪਟਿਆਲੇ ਵਿਖੇ ਹੈ, ਉਸ ਦੀ ਹਾਲਤ ਬਹੁਤ ਹੀ ਖਰਾਬ ਹੋ ਚੁੱਕੀ ਹੈ। ਸਮੂਹ ਸਾਧ ਸੰਗਤ ਜੀ ਵੀਰ ਜੀ ਦੇ ਕੇਸ ਨਾਲ ਸਬੰਧਿਤ ਹਰ ਇੱਕ ਪ੍ਰਕਾਰ ਦੀ ਵੈਰੀਫੀਕੇਸ਼ਨ ਇਸ ਘਰ ਉੱਪਰ ਨਿਰਭਰ ਕਰਦੀ ਹੈ ਅਤੇ ਮੇਰੀ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਸਾਡੇ ਘਰ ਨੂੰ ਠੀਕ-ਠਾਕ ਤੇ ਇਸ ਦੀ ਮੁਰੰਮਤ ਕਰਵਾਉਣ ਵਿੱਚ ਆਪਣਾ ਯੋਗਦਾਨ ਦੇਵੋ। ਸਮੂਹ ਸਾਧ ਸੰਗਤ ਜੀ, ਕੁਝ ਕੁ ਸਿੰਘਾਂ ਦੁਆਰਾ ਇਸ ਅਠਾਰਾਂ ਸਾਲਾਂ ਦੇ ਸਮੇਂ ਦੌਰਾਨ ਕੁਝ ਖਾਸ ਕਾਰਜਾਂ ਵਿੱਚ ਸਾਡੀ ਮੱਦਦ ਵੀ ਕੀਤੀ ਗਈ ਹੈ। ਵੀਰ ਲਖਵਿੰਦਰ ਸਿੰਘ ਅਤੇ ਮੈਂ ਉਨ੍ਹਾਂ ਦਾ ਤਹਿ-ਦਿਲੋਂ ਧੰਨਵਾਦ ਕਰਦੇ ਹਾਂ। ਪ੍ਰੰਤੂ ਜੋ ਕਿ ਸਾਡਾ ਮਕਾਨ ਪਟਿਆਲੇ ਵਿਖੇ ਹੈ, ਉਸ ਦੀ ਹਾਲਤ ਬਹੁਤ ਹੀ ਖਰਾਬ ਹੋ ਚੁੱਕੀ ਹੈ, ਮੇਰੀ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਮਕਾਨ ਨੂੰ ਠੀਕ ਕਰਵਾਉਣ ਵਿੱਚ ਆਪ ਜੀ ਦੇ ਵੱਧ ਤੋਂ ਵੱਧ ਸਹਿਯੋਗ ਦੀ ਜ਼ਰੂਰਤ ਹੈ। ਸੋ ਮੈਂ ਆਪ ਸਭ ਤੋਂ ਉਮੀਦ ਕਰਦੀ ਹਾਂ ਕਿ ਆਪ ਇਸ ਪਰਿਵਾਰ ਦੀ ਸਹਾਇਤਾ ਕਰਕੇ ਆਪਣਾ ਕੌਮੀ ਅਤੇ ਧਰਮੀ ਫਰਜ਼ ਜ਼ਰੂਰ ਪੂਰਾ ਕਰੋਗੇ। 
ਆਪ ਜੀ ਦੀ ਧੰਨਵਾਦੀ, 
ਪਰਮਜੀਤ ਕੌਰ 
ਮੋਬਾਇਲ ਨੰਬਰ 98722-02425



Archive

RECENT STORIES