Posted on July 13th, 2020

ਅਮਰੀਕਨ ਸੂਬੇ ਕੈਲੇਫਰਨੀਆ 'ਚ ਕਰੋਨਾ ਦੇ ਮਰੀਜ਼ ਲਗਾਤਾਰ ਵਧਣ ਕਾਰਨ ਸਰਕਾਰ ਨੂੰ ਦੁਬਾਰਾ ਲੌਕਡਾਉਨ ਲਾਉਣ ਲਈ ਮਜਬੂਰ ਹੋਣਾ ਪਿਆ ਹੈ। ਇਹ ਲੌਕਡਾਊਨ ਸ਼ਾਇਦ ਪਹਿਲੇ ਲੌਕਡਾਊਨ ਜਿੰਨਾ ਸਖਤ ਨਾ ਹੋਵੇ ਪਰ ਜੇ ਕੇਸ ਵਧਦੇ ਗਏ ਤਾਂ ਦਿਨ ਬ ਦਿਨ ਸਖਤੀ ਵਧਦੀ ਜਾਵੇਗੀ।
ਮਿਲੀ ਜਾਣਕਾਰੀ ਮੁਤਾਬਕ ਕੈਲੇਫੋਰਨੀਆ ਦੀਆਂ 30 ਕਾਊਂਟੀਜ਼ ਵਿੱਚ ਕਰੋਨਾ ਦੀ ਵਧੇਰੇ ਮਾਰ ਹੈ। ਪੂਰਾ ਦੱਖਣੀ ਕੈਲੇਫੋਰਨੀਆ ਇਸ ਵਿੱਚ ਸ਼ਾਮਲ ਹੈ। ਵੈਸੇ ਅਮਰੀਕਾ ਦੇ 39 ਸੂਬਿਆਂ 'ਚ ਕੇਸ ਵਧ ਰਹੇ ਹਨ।
ਹੁਣ ਤੱਕ ਅਮਰੀਕਾ 'ਚ ਕਰੋਨਾ ਦੇ 34 ਲੱਖ ਕੇਸ ਲੱਭੇ ਹਨ, ਜਿਨ੍ਹਾਂ 'ਚੋਂ 15 ਲੱਖ ਤੋਂ ਵੱਧ ਲੋਕ ਤੰਦਰੁਸਤ ਹੋ ਗਏ ਜਦਕਿ 138,247 ਮੌਤਾਂ ਹੋ ਚੁੱਕੀਆਂ ਹਨ। 
ਗਵਰਨਰ ਗੈਵਿਨ ਨਿਊਸਮ ਨੇ ਆਦੇਸ਼ ਜਾਰੀ ਕੀਤਾ ਕਿ ਅੰਦਰ ਸੇਵਾਵਾਂ ਦੇਣ ਵਾਲੇ ਸਭ ਬਾਰਜ਼, ਰੈਸੋਟਰੈਂਟ, ਮਿਊਜ਼ੀਅਮ ਬੰਦ ਰਹਿਣਗੇ ਜਦਕਿ ਬਾਹਰ ਖਾਣਾ ਵਰਤਾਉਣ ਵਾਲੇ ਰੈਸਟੋਰੈਂਟ ਖੁੱਲ੍ਹੇ ਰਹਿਣਗੇ।
ਆਉਣ ਵਾਲੇ ਦਿਨ ਬਹੁਤ ਮਹੱਤਵਪੂਰਨ ਹੋਣਗੇ, ਜੇਕਰ ਲੋਕ ਸਾਵਧਾਨੀ ਵਰਤਣਗੇ ਤਾਂ ਬਚਾਅ ਹੋ ਸਕਦਾ ਵਰਨਾ ਸਖਤੀ ਕੀਤੇ ਬਿਨਾ ਹੋਰ ਕੋਈ ਚਾਰਾ ਨਹੀਂ।
ਕੁਝ ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ 'ਚ ਟੈਸਟਿੰਗ ਵੱਧ ਹੋ ਰਹੀ ਹੋਣ ਕਾਰਨ ਕੇਸ ਵੱਧ ਮਿਲ ਰਹੇ ਹਨ ਜਦਕਿ ਮੌਤਾਂ ਦੀ ਦਰ ਪਹਿਲਾਂ ਨਾਲੋਂ ਕਾਫੀ ਘੱਟ ਹੈ ਪਰ ਨਾਲ ਹੀ ਹੋਰ ਮਾਹਰਾਂ ਨੂੰ ਸ਼ੱਕ ਹੈ ਕਿ ਕੇਸ ਵਧਣ ਦਾ ਮਤਲਬ ਹੈ ਕਿ ਅੱਗੇ ਚੱਲ ਕੇ ਮੌਤਾਂ ਵੀ ਵਧ ਸਕਦੀਆਂ ਹਨ।

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026