Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੇਕਰਸਫੀਲਡ ਕੌਂਸਲ ਦੀਆਂ ਚੋਣਾਂ ਲੜ ਰਹੇ ਨੌਜਵਾਨ ਆਂਦਰੇ ਗੁੰਜ਼ਾਲਸ ਲਈ ਫੰਡ ਰੇਜ਼ ਕੀਤਾ

Posted on July 15th, 2020

  • ਬੇਕਰਸਫੀਲਡ/ਚੜ੍ਹਦੀਕਲਾ ਬਿਊਰੋ

ਸ਼ਹਿਰ ਦੀ ਕੌਂਸਲ ਦੀਆਂ ਚੋਣਾਂ ਵਿੱਚ ਚੋਣ ਲੜ ਰਹੇ ਨੌਜਵਾਨ ਆਂਦਰੇ ਗੁੰਜ਼ਾਲਸ ਵਾਸਤੇ ਪਤਵੰਤੇ ਸੱਜਣਾਂ ਵਲੋਂ ਫੰਡ ਰੇਜ਼ ਕੀਤਾ ਗਿਆ। ਇਸ ਮੌਕੇ ਦੇਸ਼ ਦੀ ਆਰਥਿਕ, ਰਾਜਨੀਤਿਕ ਹਾਲਤ ਸਮੇਤ ਦੁਨੀਆਂ ਭਰ ਵਿੱਚ ਫੈਲੀ ਮਹਾਮਾਰੀ ਸਬੰਧੀ ਵਿਚਾਰਾਂ ਹੋਈਆਂ।

ਅਮਰੀਕਾ ਵਿੱਚ ਸਿੱਖਾਂ ਵਲੋਂ ਆਰਥਿਕ ਤੌਰ 'ਤੇ ਵਿਸ਼ੇਸ਼ ਯੋਗਦਾਨ ਪਾਇਆ ਗਿਆ ਹੈ ਤੇ ਪਾ ਰਹੇ ਹਨ ਪਰ ਰਾਜਨੀਤਿਕ ਤੌਰ 'ਤੇ ਯੋਗਦਾਨ ਪਾਉਣਾ ਵੀ ਬਹੁਤ ਜ਼ਰੂਰੀ ਹੈ।ਨਵੀ ਪੀੜੀ ਅਮਰੀਕਾ ਦੇ ਰਾਜਨੀਤਿਕ ਪੈਂਤੜਿਆਂ ਨੂੰ ਸਮਝਣ ਲੱਗ ਰਹੀ ਹੈ, ਜਿਸ ਦਾ ਆਉਣ ਵਾਲੇ ਸਮੇਂ ਵਿੱਚ ਪ੍ਰਭਾਵ ਵੇਖਿਆ ਜਾ ਸਕਦਾ ਹੈ। ਜੇਕਰ ਸਾਰੇ ਹੀ ਪੰਜਾਬੀ ਅਤੇ ਸਿੱਖ ਇੱਕ ਜੁੱਟ ਹੋ ਜਾਣ ਤੱਦ ਵੱਡੇ ਅਹੁਦਿਆਂ ਉਪਰ ਪਹੁੰਚਿਆ ਜਾ ਸਕਦਾ ਹੈ।

ਇਸ ਫੰਡ ਰੇਜ਼ ਵਿੱਚ ਗਮਦੂਰ ਸਿੰਘ ਗਿੱਲ ਡਿਲਾਨੋ, ਡਾਕਟਰ ਮਨਬੀਰ ਸਿੰਘ, ਨਾਜ਼ਰ ਸਿੰਘ ਕੂਨਰ ਤੋਂ ਇਲਾਵਾ ਹੋਰ ਸੱਜਣਾਂ ਨੇ ਹਿੱਸਾ ਲਿਆ।



Archive

RECENT STORIES