Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡੀਅਨ ਧਨਾਢ ਪੰਜਾਬੀ ਨੂੰ ਅਮਰੀਕਾ 'ਚ ਹੋਈ ਸਜ਼ਾ

Posted on July 15th, 2020

ਬ੍ਰਿਟਿਸ਼ ਕੋਲੰਬੀਆ ਦੇ ਧਨਾਢ ਪੰਜਾਬੀ ਵਪਾਰੀ ਵਲੋਂ ਧੋਖੇ ਨਾਲ ਆਪਣੇ ਬੇਟੇ ਨੂੰ ਅਮਰੀਕਨ ਕਾਲਜ 'ਚ ਦਾਖਲਾ ਦਿਵਾਉਣਾ ਮਹਿੰਗਾ ਪਿਆ ਹੈ। ਜੱਜ ਨੇ ਡੇਵਿਡ ਸਿੱਧੂ ਨੂੰ 90 ਦਿਨਾਂ ਦੀ ਸਜ਼ਾ ਸੁਣਾਈ ਹੈ, ਜਿਸ ਵਿੱਚੋਂ ਉਹ 4 ਦਿਨ ਮਨਫੀ ਹੋ ਜਾਣਗੇ, ਜੋ ਉਹ ਪਹਿਲਾਂ ਅੰਦਰ ਕੱਟ ਚੁੱਕਾ ਹੈ।

ਗੁਨਾਹ ਕਬੂਲਣ ਵਾਲੇ ਇਕਰਾਰਨਾਮੇ 'ਚ ਸਿੱਧੂ ਵਲੋਂ $250,000 ਜ਼ੁਰਮਾਨਾ ਭਰਨ ਦੀ ਗੱਲ ਵੀ ਮੌਜੂਦ ਹੈ, ਜਿਸ 'ਤੇ ਹਾਲੇ ਜੱਜ ਨੇ ਮੋਹਰ ਲਾਉਣੀ ਹੈ।

ਆਪਣੇ ਧੀਆਂ-ਪੁੱਤਰਾਂ ਨੂੰ ਅਮਰੀਕਨ ਕਾਲਜਾਂ 'ਚ ਦਾਖਲੇ ਦਿਵਾਉਣ ਲਈ ਕਈ ਕੈਨੇਡੀਅਨ ਅਤੇ ਅਮਰੀਕਨ ਧਨਾਢ ਵਪਾਰੀਆਂ, ਐਕਟਰਾਂ ਆਦਿ ਨੇ ਸਿਸਟਮ ਨਾਲ ਧੋਖਾ ਕੀਤਾ ਸੀ, ਜੋ ਫੜੇ ਗਏ ਸਨ। ਇਸ ਨਾਲ ਉਨ੍ਹਾਂ ਦੇ ਧੀਆਂ-ਪੱਤਰਾਂ ਦਾ ਭਵਿੱਖ ਤਾਂ ਖਰਾਬ ਹੋਇਆ ਹੀ, ਬਲਕਿ ਟੱਬਰਾਂ ਦੀ ਵੀ ਬਹੁਤ ਬਦਨਾਮੀ ਹੋਈ।

ਸਿੱਧੂ ਨੇ ਅਦਾਲਤ 'ਚ ਜਾਣ ਤੋਂ ਪਹਿਲਾਂ ਹੀ ਆਪਣਾ ਗੁਨਾਹ ਕਬੂਲ ਲਿਆ ਸੀ ਅਤੇ ਕੀਤੇ ਦੀ ਮਾਫੀ ਵੀ ਮੰਗੀ ਸੀ। ਸਿੱਧੂ ਦਾ ਕਹਿਣਾ ਹੈ ਕਿ ਇਹ ਉਸਦੀ ਜ਼ਿੰਦਗੀ ਦਾ ਸਭ ਤੋਂ ਮਾੜਾ ਸਮਾਂ ਹੈ।

  • ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ


Archive

RECENT STORIES