Posted on July 15th, 2020

ਸਰੀ ਨਾਲ ਵਗਦਾ ਫਰੇਜ਼ਰ ਦਰਿਆ ਟੱਪ ਕੇ ਮੌਜੂਦ ਸ਼ਹਿਰ ਕੁਕਿਟਲਮ ਦੀ ਪੁਲਿਸ ਉਨ੍ਹਾਂ ਵਿਅਕਤੀਆਂ ਦੀ ਭਾਲ਼ ਕਰ ਰਹੀ ਹੈ, ਜੋ ਸ਼ਹਿਰ ਦੇ ਪਾਰਕਾਂ 'ਚ ਪਗਡੰਡੀਆਂ ਦੁਆਲੇ ਦਰਖਤਾਂ 'ਤੇ ਸੂਈਆਂ ਨਾਲ ਵਿੰਨ੍ਹੇ ਨਿੰਬੂ ਟੰਗ ਜਾਂਦੇ ਹਨ।
ਗੇਟਸ ਪਾਰਕ ਅਤੇ ਕੁਕਿਟਲਮ ਦਰਿਆ ਨਾਲ ਚਲਦੀਆਂ ਪਗਡੰਡੀਆਂ ਤੋਂ ਇਹ ਨਿੰਬੂ ਲੱਭੇ ਹਨ, ਜਿਨ੍ਹਾਂ ਨੂੰ ਦੁਫਾੜ ਕਰਕੇ ਵਿੱਚ ਕੁਝ ਭਰਿਆ ਗਿਆ ਹੈ ਅਤੇ ਫਿਰ ਸੂਈਆਂ ਅਤੇ ਲਾਲ ਧਾਗੇ ਨਾਲ ਮੁੜ ਜੋੜਿਆ ਗਿਆ ਹੈ। 
ਪੁਲਿਸ ਨੂੰ ਡਰ ਹੈ ਕਿ ਇਹ ਸੂਈਆਂ ਡਿਗ ਕੇ ਕਿਸੇ ਦੇ ਚੁੱਭ ਨਾ ਜਾਣ ਜਾਂ ਇਨ੍ਹਾਂ 'ਚ ਕੋਈ ਕੀਟਾਣੂ ਨਾ ਹੋਣ, ਜੋ ਕਿਸੇ ਦੀ ਸਿਹਤ ਲਈ ਹਾਨੀਕਾਰਕ ਹੋਣ।
ਪੁਲਿਸ ਨੇ ਜਿੱਥੇ ਗਵਾਹਾਂ ਨੂੰ ਅੱਗੇ ਆਉਣ ਦੀ ਬੇਨਤੀ ਕੀਤੀ ਹੈ, ਉੱਥੇ ਨਾਲ ਹੀ ਜਨਤਾ ਨੂੰ ਚੌਕੰਨਾ ਕਰਦਿਆਂ ਕਿਹਾ ਹੈ ਕਿ ਅਜਿਹੇ ਨਿੰਬੂਆਂ ਨੂੰ ਛੇੜਿਆ ਨਾ ਜਾਵੇ, ਬਲਕਿ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਪੁਲਿਸ ਨੇ ਨਿੰਬੂ ਟੰਗਣ ਵਾਲੇ ਨੂੰ ਪੁੱਛਿਆ ਹੈ ਕਿ ਉਹ ਦੱਸੇ ਕਿ ਅਜਿਹਾ ਕਰਕੇ ਕਿ ਉਹ ਕਰਨਾ ਕੀ ਚਾਹੁੰਦਾ ਹੈ। 
ਪੁਲਿਸ ਨੂੰ ਸ਼ਾਇਦ ਜਾਣਕਾਰੀ ਨਹੀਂ ਕਿ ਇਹ ਕਿਸੇ ਟੂਣੇ-ਟਾਮ੍ਹਣ ਵਾਲੇ ਦਾ ਕਾਰਾ ਹੋ ਸਕਦਾ ਹੈ। ਹਜ਼ਾਰਾਂ ਅੰਧਵਿਸ਼ਵਾਸੀ ਲੋਕਾਂ ਨੂੰ ਭੋਟਣ ਲਈ ਤਰਾਂ ਤਰਾਂ ਦੇ ਸਾਧ-ਜੋਸ਼ੀ-ਬਾਬੇ-ਜਾਦੂਗਰ ਕੈਨੇਡਾ 'ਚ ਸਰਗਰਮ ਹਨ, ਜੋ ਅੰਧਵਿਸ਼ਵਾਸੀ ਲੋਕਾਂ ਨੂੰ ਸਮੱਸਿਆਵਾਂ ਦੇ ਹੱਲ ਲਈ ਭੋਟ ਕੇ ਅਜਿਹੇ ਕੁਰਾਹੇ ਪਾ ਦਿੰਦੇ ਹਨ। ਬਹੁਤ ਵਾਰ ਇਹ ਫੜੇ ਵੀ ਜਾ ਚੁੱਕੇ ਹਨ ਪਰ ਦਿਨ ਬਦਿਨ ਇਨ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਇਨ੍ਹਾਂ 'ਚੋਂ ਬਹੁਤੇ ਠੱਗ ਕੈਨੇਡਾ ਵਿੱਚ ਟੂਰਿਸਟ ਵੀਜ਼ੇ 'ਤੇ ਆਉਂਦੇ ਹਨ ਅਤੇ ਗੈਰਕਨੂੰਨੀ ਤੌਰ 'ਤੇ ਅਜਿਹੇ ਘਟੀਆ ਕੰਮ ਕਰਦਿਆਂ ਹਰ ਸਾਲ ਹਜ਼ਾਰਾਂ ਡਾਲਰ ਬਣਾ ਕੇ ਤੁਰਦੇ ਲਗਦੇ ਹਨ ਕਿਉਂਕਿ ਕੈਨੇਡਾ ਅੰਦਰ ਵੀ ਮਨੁੱਖੀ ਜਾਮੇ 'ਚ ਵਿਚਰਦੀਆਂ ਭੇਡਾਂ ਦੀ ਕੋਈ ਕਮੀ ਨਹੀਂ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026