Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰੀ ਦੇ ਸੁਰਿੰਦਰਪਾਲ ਗਿੱਲ ਨੂੰ ਨਿਕਲੀ ਮਿਲੀਅਨ ਡਾਲਰ ਦੀ ਲਾਟਰੀ

Posted on July 16th, 2020

ਸਰੀ ਨਿਵਾਸੀ ਸੁਰਿੰਦਰਪਾਲ ਗਿੱਲ ਦੇ ਘਰਦਿਆਂ ਨੂੰ ਯਕੀਨ ਨਹੀਂ ਸੀ ਹੋ ਰਿਹਾ ਜਦ ਉਸਨੇ ਦੱਸਿਆ ਕਿ ਉਸਦੀ ਇੱਕ ਮਿਲੀਅਨ ਡਾਲਰ ਦੀ ਲਾਟਰੀ ਨਿਕਲ ਆਈ ਹੈ। ਭਾਰਤੀ ਕਰੰਸੀ ‘ਚ ਇਹ ਰਕਮ ਸਾਢੇ ਪੰਜ ਕਰੋੜ ਦੇ ਲਾਗੇ ਕਹਿ ਸਕਦੇ ਹਾਂ।

ਕੈਨੇਡਾ ਡੇਅ ਵਾਲੇ ਦਿਨ ਨਿਕਲੀ ਇਸ 6/49 ਲਾਟਰੀ ਦੀ ਟਿਕਟ ਉਸਨੇ ਇੱਕ ਗੈਸ ਸਟੇਸ਼ਨ ਤੋਂ ਖਰੀਦੀ ਸੀ। ਗਿੱਲ ਮੁਤਾਬਕ ਉਸਨੂੰ ਕੈਨੇਡਾ ਆਇਆਂ ਛੱਬੀ ਸਾਲ ਹੋ ਗਏ ਤੇ ਉਹ ਉਦੋਂ ਦਾ ਹੀ ਲਾਟਰੀ ਪਾਉੰਦਾ ਸੀ।

ਭਵਿੱਖ ‘ਚ ਉਹ ਕੰਮ ਘਟਾ ਕੇ ਕੋਈ ਆਪਣਾ ਵਪਾਰ ਕਰਨਾ ਚਾਹੁੰਦਾ ਹੈ ਤੇ ਬਣ ਰਹੇ ਨਵੇਂ ਘਰ ‘ਚ ਕੁਝ ਪੈਸੇ ਪਾਉਣੇ ਚਾਹੁੰਦਾ ਹੈ।

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ



Archive

RECENT STORIES