Posted on July 18th, 2020

ਜਦੋਂ ਕੈਨੇਡਾ-ਅਮਰੀਕਾ ‘ਚ ਪੰਜਾਬੀ ਘੱਟ ਸਨ ਤਾਂ ਚਾਹ ਨਾਲ ਵੀ ਕੈਨੇਡੀਅਨ-ਅਮਰੀਕਨ ਮਾਅਰਕਾ ਬਿਸਕੁਟਾਂ ਦਾ ਰਿਵਾਜ਼ ਸੀ ਜਿਵੇਂ ਕਿ; ਓਟ ਵਾਲੇ, ਵਿਚਾਲੇ ਕਰੀਮ ਵਾਲੇ ਜਾਂ ਚਾਕਲੇਟ ਚਿਪ।
ਪਰ ਹੁਣ ਪੰਜਾਬੀ ਘਰਾਂ ‘ਚ ਪੀਪੇ ਆਲੇ ਬਿਸਕੁਟਾਂ ਦਾ ਜ਼ੋਰ ਹੈ। ਨਿਆਣੇ ਸਿਆਣੇ ਇਹੀ ਚਾਹ ‘ਚ ਭਿਓਂ ਭਿਓਂ ਛਕਦੇ। ਜਿਨ੍ਹਾਂ ਛੋਟੇ ਸ਼ਹਿਰਾਂ ‘ਚ ਨਹੀਂ ਮਿਲਦੇ, ਉਹ ਇਕੱਠਾ ਸਟਾਕ ਚੁੱਕ ਲਿਜਾਂਦੇ।
ਕੈਨੇਡਾ ‘ਚ ਆਏ ਗਏ ਅੱਗੇ ਵੇਸਣ ਰੱਖਣ ਅਤੇ ਖ਼ੁਦ ਖਾਣ ਦਾ ਬੜਾ ਰਿਵਾਜ਼ ਹੈ। ਪੰਜਾਬੋਂ ਨਵੇਂ ਆਏ ਬੰਦੇ ਨੂੰ ਕਈ ਵਾਰ ਓਪਰਾ ਲੱਗਦਾ। ਇੱਕ ਸ਼ਹਿਰੀਏ ਨੇ ਤਾਂ ਪੁੱਛ ਹੀ ਲਿਆ, ਕਹਿੰਦਾ ਭਾਜੀ ਸਵੀਟ ਸ਼ਾਪਾਂ ‘ਤੇ ਛੱਤੀ ਤਰਾਂ ਦੀ ਮਠਿਆਈ ਪਈ ਹੁੰਦੀ, ਮੈਂ ਜਿਹਦੇ ਘਰ ਜਾਨਾਂ ਅੱਗੇ ਵੇਸਣ ਹੀ ਧਰ ਦਿੰਦੇ, ਕੋਈ ਹੋਰ ਮਠਿਆਈ ਘੱਟ ਹੀ ਰੱਖਦੇ। ਇਹ ਕੀ ਚੱਕਰ?
ਮੈਂ ਕਿਹਾ; ਮੇਰੇ ਖਿਆਲ ਜਿਹੜਾ ਜਦੋਂ ਪੰਜਾਬੋਂ ਆਇਆ, ਜਿਹੜੀ ਚੀਜ਼ ਉਸ ਵੇਲੇ ਪ੍ਰਚੱਲਿਤ ਸੀ, ਖਾਂਦਾ ਸੀ, ਓਸੇ ‘ਤੇ ਟਿਕ ਗਿਆ। ਪੰਜਾਹ ਸਾਲ ਪਹਿਲਾਂ ਆਏ ਲੱਡੂ, ਸ਼ੱਕਰਪਾਰੇ ਅਤੇ ਗੋਗਲਿਆਂ ਨੂੰ ਬਹੁਤ ਪਸੰਦ ਕਰਦੇ।
ਸਭ ਤੋਂ ਖ਼ੁਸ਼ੀ ਦੀ ਗੱਲ ਕਿ ਹੁਣ ਇੱਥੇ ਖਾਣ ਪੀਣ ਨੂੰ ਸਭ ਕੁਝ ਮਿਲ ਜਾਂਦਾ ਤੇ ਉਹ ਵੀ ਸ਼ੁੱਧ। ਸਰੀ ਤੇ ਬਰੈਂਪਟਨ ‘ਚ ਤਾਂ ਪੰਜਾਬ ਵਾਂਗ ਹੈ ਕਿ ਕਿਸੇ ਨੂੰ ਕਿਸੇ ਹਲਵਾਈ ਦੀ ਬਰਫ਼ੀ ਪਸੰਦ ਹੈ ਤੇ ਕਿਸੇ ਨੂੰ ਕਿਸੇ ਦੀਆਂ ਜਲੇਬੀਆਂ। ਮੱਛੀ ਦੇ ਪਕੌੜੇ ਕਿਸੇ ਦੇ ਪਸੰਦ ਹਨ ਤੇ ਟਿੱਕੀਆਂ ਕਿਸੇ ਹੋਰ ਦੀਆਂ।
ਪੁਰਾਣੇ ਸਟਾਇਲ ਦੀ ਮਠਿਆਈ ਛਕਣੀ ਹੋਵੇ ਤਾਂ ਪਾਕਿਸਤਾਨੀ ਸੱਜਣਾਂ ਦੀਆਂ ਸਵੀਟ ਸ਼ਾਪਾਂ ਹਨ।
ਸਾਡਾ ਇੱਕ ਸਿਆਣਾ ਕਹਿੰਦਾ ਹੁੰਦਾ; ਬੰਦਾ ਖਾਂਦਾ ਪੀਂਦਾ ਸੌ ਵਾਰ ਮਰਜੇ, ਭੁੱਖਾ ਨਾ ਮਰੇ।

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026