Posted on July 19th, 2020

ਬਲਜੀਤ ਸਿੰਘ ਸਹੋਤਾ/ ਐਡਮਿੰਟਨ/ ਚੜ੍ਹਦੀ ਕਲਾ ਬਿਊਰੋ
ਬੀਸੀ ਅਤੇ ਅਲਬਰਟਾ ਵਿਚਾਲੇ ਪੈਂਦੇ ਜਗਤ ਪ੍ਰਸਿੱਧ ਰੌਕੀ ਮਾਊਂਟੇਨਜ਼ 'ਤੇ ਗਲੇਸ਼ੀਅਰ ਵਿਖਾਲਣ ਲਿਜਾ ਰਹੀ ਇੱਕ ਟੂਰਿਸਟ ਬੱਸ ਦੇ ਪਲਟ ਜਾਣ ਨਾਲ 3 ਮੌਤਾਂ ਹੋ ਗਈਆਂ ਜਦਕਿ 14 ਹੋਰ ਜ਼ਖਮੀ ਹੋ ਗਏ।
ਹਰ ਸਾਲ ਗਰਮੀਆਂ 'ਚ ਦੁਨੀਆਂ ਭਰ ਤੋਂ ਸੈਲਾਨੀ ਜੈਸਪਰ ਲਾਗੇ ਇਹ ਗਲੇਸ਼ੀਅਰ ਅਤੇ ਰੌਕੀ ਮਾਊਂਟੇਨਜ਼ ਦੇਖਣ ਆਉਂਦੇ ਹਨ, ਜਿਨ੍ਹਾਂ ਨੂੰ ਬਰਫ ਅਤੇ ਪੱਥਰਾਂ 'ਚ ਚੱਲ ਸਕਣ ਵਾਲੀਆਂ ਬਹੁਤ ਵੱਡੇ-ਵੱਡੇ ਟਾਇਰਾਂ ਵਾਲੀਆਂ ਬੱਸਾਂ 'ਚ ਸਵਾਰ ਕਰਕੇ ਗਲੇਸ਼ੀਅਰ ਤੱਕ ਲਿਜਾਇਆ ਜਾਂਦਾ ਹੈ।
ਉਕਤ ਬੱਸ ਦੁਨੀਆ ਦੇ ਸਭ ਤੋਂ ਵੱਡੇ ਨੌਨ-ਪੋਲਰ ਕੋਲੰਬੀਆ ਆਈਸਫੀਲਡ ਵਿੱਚ ਜਾ ਰਹੀ ਸੀ, ਜਦ ਅਚਾਨਕ ਬੇਕਾਬੂ ਹੋ ਕੇ ਪਲਟੀਆਂ ਖਾ ਗਈ।
ਹਾਦਸੇ ਦੇ ਕਾਰਨ ਬਾਰੇ ਏਨਾ ਹੀ ਕਿਹਾ ਜਾ ਰਿਹਾ ਹੈ ਕਿ ਪਹਾੜ ਤੋਂ ਅਚਾਨਕ ਪੱਥਰ ਰੁੜਨ ਕਾਰਨ ਇਹ ਹਾਦਸਾ ਵਾਪਰਿਆ।
ਜ਼ਖਮੀਆਂ ਨੂੰ ਇਲਾਜ ਲਈ ਐਡਮਿੰਟਨ ਅਤੇ ਕੈਲਗਰੀ ਹਸਪਤਾਲਾਂ 'ਚ ਲਿਜਾਇਆ ਗਿਆ ਹੈ। ਅਲਬਰਟਾ ਦੇ ਮੁੱਖ ਮੰਤਰੀ ਜੇਸਨ ਕੇਨੀ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਾਦਸੇ ਦੀ ਜਾਂਚ ਦੇ ਆਦੇਸ਼ ਵੀ ਦਿੱਤੇ ਹਨ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026