Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਓਵਰਡੋਜ਼ ਖਿਲਾਫ ਜਾਗਰੂਕਤਾ ਫੈਲਾਅ ਰਹੇ ਫਰਿਸ਼ਤੇ

Posted on July 20th, 2020

ਕੈਨੇਡਾ ਦੇ ਸੂਬੇ ਬੀਸੀ ਵਿੱਚ ਵੀ ਓਵਰਡੋਜ਼ ਇੱਕ ਵੱਡੀ ਸਮੱਸਿਆ ਹੈ, ਜਿਸ ਕਾਰਨ ਇਸ ਜੂਨ ਮਹੀਨੇ 175 ਮੌਤਾਂ ਅਤੇ ਪਿਛਲੇ ਮਈ ਮਹੀਨੇ 171 ਮੌਤਾਂ ਹੋਈਆਂ, ਜੋ ਕਿ ਸੂਬੇ 'ਚ ਕਰੋਨਾ ਨਾਲ ਹੋਈਆਂ ਮੌਤਾਂ ਨੂੰ ਵੀ ਮਾਤ ਪਾਉਂਦੀਆਂ ਹਨ।

ਪੰਜਾਬੀ ਭਾਈਚਾਰੇ ਵਿੱਚੋਂ ਵੀ ਕੁੱਲ ਆਬਾਦੀ ਦੇ ਅਨੁਪਾਤ ਮੁਤਾਬਕ ਹਰ ਉਮਰ ਦੇ ਲੋਕ ਹਨ, ਜੋ ਓਵਰਡੋਜ਼ ਹੋ ਰਹੇ ਹਨ। ਇਸ ਖਤਰੇ ਤੋਂ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਇਹ ਨੌਜਵਾਨ ਫਰਿਸ਼ਤੇ ਬਣਕੇ ਲੋਕਾਂ ਨੂੰ ਓਵਰਡੋਜ਼ ਦੇ ਲੱਛਣਾਂ, ਕਾਰਨਾਂ ਅਤੇ ਬਚਾਅ ਬਾਰੇ ਸਮਝਾਉਣ ਲਈ ਪਾਰਕਾਂ, ਖੇਡ ਮੈਦਾਨਾਂ ਆਦਿ 'ਚ ਜਾ ਕੇ ਕੰਮ ਕਰ ਰਹੇ ਹਨ।

ਹੁਣ ਤੱਕ ਇਹ ਫਰਿਸ਼ਤੇ ਸੈਂਕੜੇ ਲੋਕਾਂ ਤੱਕ ਆਪਣਾ ਪੈਗਾਮ ਪਹੁੰਚਾ ਚੁੱਕੇ ਹਨ, ਇਸ ਕੋਸ਼ਿਸ ਵਿੱਚ ਕਿ ਕੋਈ ਨਾ ਕੋਈ ਬਚ ਜਾਵੇਗਾ।

ਅਜਿਹੇ ਨੌਜਵਾਨਾਂ 'ਤੇ ਜਿੰਨਾ ਵੀ ਮਾਣ ਕੀਤਾ ਜਾ ਸਕੇ ਥੋੜਾ ਹੈ।

  • ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ


Archive

RECENT STORIES