Posted on July 20th, 2020

ਅਮਰੀਕਨ ਰਾਸ਼ਟਰਪਤੀ ਡੌਨਲਡ ਟਰੰਪ ਦਾ ਕਹਿਣਾ ਹੈ ਕਿ ਉਹ ਅਮਰੀਕਾ ਦੇ ਕੁਝ ਸ਼ਹਿਰਾਂ 'ਚ ਬੇਕਾਬੂ ਹੋ ਰਹੇ ਨਸਲਵਾਦ ਵਿਰੋਧੀ ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਫੋਰਸ ਭੇਜਣ ਦਾ ਮਨ ਬਣਾ ਰਹੇ ਹਨ। ਇਸ ਵਾਸਤੇ ਬਿਨਾ ਨਿਸ਼ਾਨੀ ਵਾਲੀ ਗੱਡੀਆਂ ਅਤੇ ਚਿੱਟ ਕੱਪੜੀਏ ਵਰਤੇ ਜਾ ਸਕਦੇ ਹਨ, ਖਾਸਕਰ ਪੋਰਟਲੈਂਡ ਓਰੇਗਨ ਵਿੱਚ।
ਟਰੰਪ ਨੇ ਕਿਹਾ ਕਿ ਜਿਸ ਤਰਾਂ ਇਹ ਮੁਜ਼ਾਹਰਾਕਾਰੀ ਮਨਮਰਜ਼ੀ ਨਾਲ ਸ਼ਹਿਰ ਦਾ ਨੁਕਸਾਨ ਕਰਨੋਂ ਹਟਦੇ ਨਹੀਂ, ਇਨ੍ਹਾਂ ਨੂੰ ਰੋਕਣਾ ਪੈਣਾ।
ਦੱਸਯਯੋਗ ਹੈ ਕਿ ਜੌਰਜ ਫਲੌਇਡ ਦੇ ਪੁਲਿਸੀਆ ਕਤਲ ਤੋਂ ਬਾਅਦ ਅਮਰੀਕਾ ਭਰ 'ਚ ਵੱਡੇ ਮੁਜ਼ਾਹਰੇ ਹੋਏ ਤੇ ਕੁਝ ਸ਼ਹਿਰਾਂ 'ਚ ਇਹ ਹਾਲੇ ਵੀ ਬਾਦਸਤੂਰ ਜਾਰੀ ਹਨ।
ਰਾਸ਼ਟਰਪਤੀ ਟਰੰਪ ਨੇ ਜਿਨ੍ਹਾਂ ਸ਼ਹਿਰਾਂ 'ਚ ਮੁਜ਼ਾਹਰਾਕਾਰੀਆਂ ਨੂੰ ਨੱਥ ਪਾਉਣ ਲਈ ਫੋਰਸ ਭੇਜਣ ਦੀ ਗੱਲ ਆਖੀ ਹੈ, ਉਨ੍ਹਾਂ ਵਿੱਚ ਪੋਰਟਲੈਂਡ ਤੋਂ ਇਲਾਵਾ ਨਿਊ ਯਾਰਕ, ਸ਼ਿਕਾਗੋ, ਫਿਲਾਡੈਲਫੀਆ, ਡੈਟਰੌਇਟ, ਬਾਲਟੀਮੋਟ, ਓਕਲੈਂਡ ਸ਼ਾਮਲ ਹਨ।
ਟਰੰਪ ਦਾ ਕਹਿਣਾ ਹੈ ਕਿ ਇਨ੍ਹਾਂ ਸ਼ਹਿਰਾਂ ਦੇ "ਲਿਬਰਲ ਡੈਮੋਕਰੈਟ" ਮੇਅਰ ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਕੱਖ ਨਹੀਂ ਕਰ ਰਹੇ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026