Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਿਪਲਬ ਦੇਵ ਨੇ ਜੱਟਾਂ ਤੇ ਸਿੱਖਾਂ ਬਾਰੇ ਕੀ ਗਲਤ ਕਿਹਾ?

Posted on July 21st, 2020

ਤ੍ਰਿਪੁਰਾ ਦੇ ਭਾਜਪਾ ਮੁੱਖ ਮੰਤਰੀ ਬਿਪਲਬ ਦੇਬ ਨੇ ਕਿਹਾ ਹੈ ਕਿ ਜੱਟਾਂ ਤੇ ਸਿੱਖਾਂ ਦੇ ਦਿਮਾਗ ਘੱਟ ਹੁੰਦੇ ਹਨ। ਬਹੁਤਿਆਂ ਨੂੰ ਗ਼ੁੱਸਾ ਲੱਗ ਰਿਹਾ ਪਰ ਉਸਨੇ ਗਲਤ ਕੀ ਕਿਹਾ?

੧. ਉਹ ਉਹੀ ਕਹਿ ਰਿਹਾ, ਜੋ ਉਨ੍ਹਾਂ ਦੀ ਸਾਡੇ ਬਾਰੇ ਅਸਲ ਸੋਚ ਹੈ।

੨. ਅਸੀਂ ਤਰਕ ਦਿੰਦੇ ਹਾਂ ਕਿ ਅਸੀਂ ਤੁਹਾਡੇ ਲਈ ਅੰਗਰੇਜ਼ਾਂ ਵਿਰੁੱਧ ਲੜੇ, ਕੁਰਬਾਨੀਆਂ ਦਿੱਤੀਆਂ, ਉਹ ਸੋਚਦੇ ਇਸੇ ਲਈ ਤਾਂ ਕਹਿਨੇ ਆਂ ਕਿ ਦਿਮਾਗ ਘੱਟ ਨੇ। ਵਰਨਾ ਇਹੀ ਕੁਰਬਾਨੀਆਂ ਆਪਣੇ ਖੁੱਸੇ ਹੋਏ ਖਾਲਸਾ ਰਾਜ ਲਈ ਨਾ ਦਿੰਦੇ। ਹੁਣ ਕਿਹੜਾ ਹਟਦੇ ਹਾਂ, ਜਦੋਂ ਮਰਜ਼ੀ ਸਾਡੇ ਤੋਂ ਕੋਈ ਜੈਕਾਰੇ ਛਡਾ ਕੁ ਸਾਨੂੰ ਵਰਤ ਲਵੇ।

੩. ਅਸੀਂ ਅੰਨਦਾਤਾ ਅਖਵਾ ਕੇ ਬੜੇ ਖੁਸ਼ ਹੁੰਦੇ ਹਾਂ, ਪਰ ਉਹ ਸਹੀ ਸੋਚਦੇ ਹਨ ਕਿ ਸਾਡਾ ਦਿਮਾਗ ਘੱਟ ਹੈ। ਵਰਨਾ ਕਿਹੜਾ ਬੰਦਾ ਆਪਣਾ ਪੌਣ-ਪਾਣੀ ਬਰਬਾਦ ਕਰਕੇ ਤੇ ਧਰਤੀ ਬੰਜਰ ਕਰਾ ਕੇ ਹੋਰਾਂ ਦੇ ਢਿੱਡ ਭਰਦਾ।

੪. “ਬੱਚੇ ਦੋ ਹੀ ਕਾਫ਼ੀ, ਹੋਰ ਤੋਂ ਮਾਫ਼ੀ” ਸਾਰੇ ਮੁਲਕ ਨੇ ਇਹ ਗੱਲ ਨੀ ਮੰਨੀ ਤੇ ਸਿਰਫ ਅਸੀਂ ਮੰਨੀ। ਹੋਰ ਘੱਟ ਦਿਮਾਗ ਕੀ ਹੁੰਦਾ ਕਿ ਪਹਿਲਾਂ ਹੀ ਘੱਟਗਿਣਤੀ ਆਪਣੀ ਆਬਾਦੀ ਖ਼ੁਦ ਘਟਾ ਕੇ ਹੋਰ ਘਟ ਜਾਵੇ।

੫. ਸਾਡੀ ਸਿਆਸੀ ਨੁਮਾਇੰਦਗੀ ਕਰਨ ਵਾਲੇ ਆਪਣੇ ਸੂਬੇ ਦੇ ਹਿਤਾਂ ਦੀ ਗੱਲ ਮਨਵਾਉਣ ਦੀ ਬਜਾਇ ਆਪਣੇ ਨਿੱਜੀ ਮੁਫ਼ਾਦਾਂ ਲਈ ਗੋਡੇ ਟੇਕ ਦੇਣ, ਆਪਣੇ ਹੱਕ ਅਗਲੇ ਦੀ ਝੋਲੀ ਮੁਫ਼ਤ ਪਾ ਦੇਣ, ਹੋਰ ਕੀ ਇਹ ਵੱਧ ਦਿਮਾਗ ਵਾਲਿਆਂ ਦੀ ਨਿਸ਼ਾਨੀ ਹੈ?

ਗੱਲਾਂ ਤਾਂ ਹੋਰ ਵੀ ਹਨ ਪਰ ਏਨੀਆਂ ਕੁ ਨਾਲ ਸਾਰੋ।

ਧੰਨਵਾਦ ਬਿਪਲਬ ਦੇਬ ਜੀ, ਸਾਨੂੰ ਸ਼ੀਸ਼ਾ ਦਿਖਾਉਣ ਵਾਸਤੇ।

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ



Archive

RECENT STORIES