Posted on July 21st, 2020

ਇਸਲਾਮਾਬਾਦ- ਪਾਕਿਸਤਾਨ ਵਿੱਚ ਸੀਨੀਅਰ ਪੱਤਰਕਾਰ ਮਤੀਉੱਲ੍ਹਾ ਜਾਨ ਦੀ ਪਤਨੀ ਮੁਤਾਬਕ ਉਨ੍ਹਾਂ ਦੇ ਪਤੀ ਨੂੰ ਕੌਮੀ ਰਾਜਧਾਨੀ ਇਸਲਾਮਾਬਾਦ ਤੋਂ ਅਗਵਾ ਕਰ ਲਿਆ ਗਿਆ ਹੈ।
ਪੱਤਰਕਾਰ ਮਤੀਉੱਲ੍ਹਾ ਜਾਨ ਪਾਕਿਸਤਾਨ ਦੀ ਤਾਕਤਵਾਰ ਫੌਜ ਅਤੇ ਉਸਦੇ ਅਧਿਕਾਰੀਆਂ ਦੀ ਨੁਕਤਾਚੀਨੀ ਕਰਨ ਲਈ ਮਕਬੂਲ ਹਨ। ਮਿਲੀ ਜਾਣਕਾਰੀ ਮੁਤਾਬਕ ਉਹ ਸੈਕਟਰ ਜੀ-6 ਵਿੱਚ ਲੜਕੀਆਂ ਦੇ ਇਸਲਾਮਾਬਾਦ ਮਾਡਲ ਕਾਲਜ ਨੇੜੇ ਇਕ ਸਕੂਲ ਦੇ ਬਾਹਰ ਆਪਣੀ ਪਤਨੀ ਦੀ ਉਡੀਕ ਕਰ ਰਹੇ ਸਨ। ਇਸ ਦੌਰਾਨ ਤਿੰਨ ਵਾਹਨਾਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ। ਮਗਰੋਂ ਵਾਹਨ ਸਵਾਰ ਮਤੀਉੱਲ੍ਹਾ ਨੂੰ ਆਪਣੇ ਨਾਲ ਬਿਠਾ ਕੇ ਲੈ ਗਏ।
ਪੱਤਰਕਾਰ ਦੇ ਪੁੱਤ ਨੇ ਜਾਨ ਦੇ ਟਵਿੱਟਰ ਹੈਂਡਲ ’ਤੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਜਾਨ ਦੇ ਭਰਾ ਨੇ ਕਿਹਾ ਕਿ ਇਸ ਘਟਨਾ ਪਿੱਛੇ ਕਥਿਤ ਮੁਲਕ ਦੀਆਂ ਇੰਟੈਲੀਜੈਂਸ ਏਜੰਸੀਆਂ ਦਾ ਹੱਥ ਹੋ ਸਕਦਾ ਹੈ।

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026