Posted on July 21st, 2020

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ
ਇਹ ਤਸਵੀਰ ਦੇਖ ਕੇ ਜਿਹੜੀ ਪਹਿਲੀ ਗੱਲ ਦਿਮਾਗ ‘ਚ ਆਉਂਦੀ ਹੈ, ਉਹ ਇਹੀ ਕਿ ਆਰ. ਐਸ. ਐਸ. ਬਾਰੇ ਤਾਂ ਅਸੀਂ ਪੰਥ ਨੂੰ ਬਥੇਰਾ ਸੁਚੇਤ ਕਰ ਲਿਆ ਪਰ ਇਨ੍ਹਾਂ ਈਸਾਈ ਪ੍ਰਚਾਰਕਾਂ ਬਾਰੇ ਅਸੀਂ ਕਿਓਂ ਸੁੱਤੇ ਹਾਂ, ਜੋ ਚੁੱਪ-ਚਪੀਤੇ ਧਰਮ ਤਬਦੀਲ ਕਰਵਾਈ ਜਾ ਰਹੇ ਹਨ?
ਸਵਾਲ ਮਨ ‘ਚ ਆਉਂਦਾ ਕਿ ਅਜਿਹਾ ਸਭ ਤੋਂ ਵੱਧ ਮਾਝੇ ‘ਚ ਹੋ ਰਿਹਾ, ਜਿੱਥੇ ਕਿ ਸਾਡੇ ਸਭ ਤੋਂ ਵੱਧ ਇਤਿਹਾਸਕ ਅਸਥਾਨ ਹਨ ਅਤੇ ਦਮਦਮੀ ਟਕਸਾਲ ਵਰਗੀਆਂ ਜਥੇਬੰਦੀਆਂ ਦੇ ਮੁੱਖ ਕੇਂਦਰ ਵੀ। ਕੀ ਦਮਦਮੀ ਟਕਸਾਲ ਦੇ ਸਾਰੇ ਧੜੇ ਕਦੇ ਮਿਸ਼ਨਰੀਆਂ ਨਾਲ ਲੜਾਈ ਅਤੇ ਕਦੇ ਆਪਸੀ ਜੰਗ ਤੋਂ ਬਿਨਾ ਕੁਝ ਹੋਰ ਵੀ ਕਰਦੇ ਹਨ? ਇਕੱਲੀ ਦਮਦਮੀ ਟਕਸਾਲ ਨਹੀਂ, ਸ਼ਰੋਮਣੀ ਕਮੇਟੀ, ਚੀਫ ਖਾਲਸਾ ਦੀਵਾਨ, ਅਖ਼ੰਡ ਕੀਰਤਨੀ ਜਥਾ, ਮਿਸ਼ਨਰੀ ਕਾਲਜ, ਢੱਡਰੀਆਂ ਵਾਲੇ ਵਰਗੇ ਪ੍ਰਚਾਰਕ, ਸਿੰਘ ਸਭਾਵਾਂ ਕਿੱਥੇ ਪ੍ਰਚਾਰ ਕਰ ਰਹੇ ਹਨ, ਜਿਸਦੇ ਬਾਵਜੂਦ ਇਹ ਸਭ ਕੁਝ ਵਾਪਰ ਰਿਹਾ?
ਜ਼ਿਹਨ ‘ਚ ਸਵਾਲ ਇਹ ਵੀ ਆਉਂਦਾ ਕਿ ਅਜਿਹੇ ਸਾਬਤ ਸੂਰਤ ਬੰਦੇ ਨੂੰ ਕੀ ਪ੍ਰਚਾਰ ਦੀ ਲੋੜ ਵੀ ਹੈ? ਜੋ ਗੋਤਾ ਖਾਣ ਲਈ ਖੁਦ ਤਿਆਰ ਹੋ ਕੇ ਗਿਆ ਹੋਇਆ। ਕੀ ਸਿੱਖਾਂ ਘਰ ਜੰਮੇ ਤੇ ਪਲ਼ ਕੇ ਵੱਡੇ ਹੋਏ ਅਜਿਹੇ ਲੋਕਾਂ ਨੂੰ ਮਾਪਿਆਂ ਨੇ ਕੁਝ ਨੀ ਸਿਖਾਇਆ?
ਈਸਾਈ ਪ੍ਰਚਾਰਕ ਮੌਕੇ ਦਾ ਫਾਇਦਾ ਲੈ ਰਹੇ ਹਨ ਕਿ ਸਿੱਖਾਂ ਦਾ ਤਾਂ ਪੂਰਾ ਧਿਆਨ ਆਰ. ਐਸ. ਐਸ. ਵੱਲ ਹੀ ਹੈ, ਵਿੱਚ ਆਪਣਾ ਦਾਅ ਲਾਓ। ਹੁਣ ਹੀ ਕੇਵਲ ਪ੍ਰਚਾਰ ਵਧਾ ਕੇ, ਆਪਣੀ ਲੀਕ ਵੱਡੀ ਕਰਕੇ ਰੋਕ ਸਕਦੇ ਹੋ (ਧੱਕੇਸ਼ਾਹੀ ਕਰਕੇ ਨਹੀਂ) ਵਰਨਾ ਜਦ ਗਿਣਤੀ ਵਧ ਜਾਵੇਗੀ ਤਾਂ ਇਹ ਨਵੇਂ ਧਰਮ ਤਬਦੀਲੀ ਕਰਨ ਵਾਲੇ ਉਵੇਂ ਹੀ ਵਿਰੋਧ ਕਰਨਗੇ, ਜਿਵੇਂ ਡੇਰਾ ਸਿਰਸਾ ਦੇ ਪ੍ਰੇਮੀਆਂ ਨੇ ਕੀਤਾ ਸੀ।
ਦਰਅਸਲ ਆਰ. ਐਸ. ਐਸ. ਦਾ ਵਿਰੋਧ ਕਰੀ ਜਾਣਾ ਸਾਡੇ ਲਈ ਫੈਸ਼ਨੇਬਲ ਬਣ ਗਿਆ ਹੈ ਤੇ ਅਸੀਂ ਆਰ. ਐਸ. ਐਸ. ਵਿਰੁੱਧ ਬੋਲ ਕੇ ਹੀ ਆਪਣੇ ਕੌਮੀ ਫਰਜ਼ ਪੂਰੇ ਹੋਏ ਸਮਝ ਰਹੇ ਹਾਂ। ਆਰ. ਐਸ. ਐਸ. ਤੋਂ ਸੁਚੇਤ ਰਹਿਣਾ ਜ਼ਰੂਰੀ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ 100 ਫੀਸਦੀ ਧਿਆਨ ਆਰ. ਐਸ. ਐਸ. 'ਤੇ ਹੀ ਲਾ ਦਿਓ ਤੇ ਹੋਰ ਪਾਸੇ ਧਿਆਨ ਹੀ ਨਾ ਦਿਓ। ਯਾਦ ਰਹੇ ਕਿ ਜੋ ਸੱਟ ਸਾਨੂੰ ਸਿਧਾਂਤਕ ਤੌਰ 'ਤੇ ਆਰੀਆ ਸਮਾਜੀਆਂ ਨੇ ਮਾਰੀ ਸੀ, ਹੁਣ ਉਹੋ ਜਿਹੀ ਸੱਟ ਈਸਾਈ ਪ੍ਰਚਾਰਕਾਂ ਵਲੋਂ ਦੁਬਾਰਾ ਵੱਜਣ ਜਾ ਰਹੀ ਹੈ। 
ਤਾਜ਼ਾ ਸੰਸਾਰਕ ਗੱਠਜੋੜ ਜਿਸ ਵਿੱਚ ਭਾਰਤ-ਅਮਰੀਕਾ ਪ੍ਰਮੁੱਖ ਹੈ, ਇਹ ਗੱਠਜੋੜ ਕੇਵਲ ਸਿਆਸੀ ਨਹੀਂ, ਧਾਰਮਿਕ ਵੀ ਹੈ। ਇਸੇ ਕਰਕੇ ਪਿਛਲੇ ਕੁਝ ਸਾਲਾਂ ਤੋਂ ਭਾਰਤ 'ਚ ਮੁਸਲਾਮਨ ਨਿਸ਼ਾਨੇ 'ਤੇ ਹਨ ਅਤੇ ਈਸਾਈਆਂ ਨੂੰ ਹਿੰਦੂਤਵੀਆਂ ਨੇ ਨਿਸ਼ਾਨਾ ਬਣਾਉਣਾ ਬੰਦ ਕੀਤਾ ਹੋਇਆ ਹੈ।
ਪੰਜਾਬ 'ਚ ਵੀ ਆਰ. ਐਸ. ਐਸ. ਇਸੇ ਕਰਕੇ ਈਸਾਈ ਪ੍ਰਚਾਰਕਾਂ ਨੂੰ ਖੁੱਲ੍ਹ ਕੇ ਖੇਡਣ ਦੇ ਰਹੀ ਹੈ। ਤੇ ਸਾਡੇ ਕੁਝ ਬਾਹਰ ਆ ਜਾਣਗੇ, ਕੁਝ ਧਰਮ ਪਰਿਵਰਤਨ ਕਰ ਜਾਣਗੇ, ਮਗਰ ਬਚੇਗਾ ਕੀ?
ਵੈਸੇ ਇਹ ਕਿਹੜਾ ਪਹਿਲੀ ਵਾਰ ਹੈ ਕਿ ਸਿੱਖ ਨੁਕਸਾਨ ਹੋਣ ਤੋਂ ਲੰਬਾ ਚਿਰ ਬਾਅਦ ਜਾਗਣਗੇ ਤੇ ਫਿਰ ਆਪਣੇ ਆਪ ਨੂੰ ਸਿਆਣੇ ਸਮਝਣਗੇ!
ਪਰ ਸਮਾਂ ਮੰਗ ਕਰਦਾ ਕਿ ਸਮੇਂ ਸਿਰ ਜਾਗਿਆ ਜਾਵੇ। ਜੇ ਕੁਝ ਸਿੱਖ ਪ੍ਰਚਾਰਕਾਂ ਦਾ ਪ੍ਰਚਾਰ ਬੁਰਜ ਜਵਾਹਰ ਸਿੰਘ ਵਾਲਾ ‘ਚ ਪ੍ਰੇਮੀਆਂ ਦੇ ਲਾਕੇਟ ਉਤਰਵਾ ਸਕਦਾ ਤਾਂ ਫਿਰ ਸੋਚਣਾ ਬਣਦਾ ਕਿ ਘਾਟ ਪ੍ਰਚਾਰ ਦੀ ਹੈ ਤੇ ਉਸ ਪਾਸੇ ਤੁਰਨਾ ਚਾਹੀਦਾ। ਆਪਸੀ ਲੜਾਈਆਂ ਲੜਨ ਦਾ ਇਹ ਵੇਲਾ ਨਹੀਂ।

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026