Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਕਲੀ ਹਥਿਆਰਾਂ ਨਾਲ ਟਿਕਟੌਕ ਵੀਡੀਓਜ਼ ਬਣਾਉਂਦੇ ਪੰਜਾਬੀ ਨੌਜਵਾਨ ਸਰੀ 'ਚ ਕਾਬੂ

Posted on July 22nd, 2020

  • ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ

ਕੈਨੇਡਾ ਦੇ ਸ਼ਹਿਰ ਸਰੀ ਦੀ ਕੋਲਬਰੁੱਕ ਪਾਰਕ ਵਿੱਚ ਪੁਲਿਸ ਵਲੋਂ ਭੁੰਜੇ ਬਿਠਾਏ ਪੰਜਾਬੀ ਨੌਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਏ 'ਤੇ ਕਾਫੀ ਵਾਇਰਲ ਹੋ ਰਹੀ ਹੈ। ਘਟਨਾ ਮੰਗਲਵਾਰ ਸ਼ਾਮ ਦੀ ਹੈ ਜਦ ਦਰਜਨ ਦੇ ਕਰੀਬ ਪੰਜਾਬੀ ਨੌਜਵਾਨ ਐਮਰਜੈਂਸੀ ਰਿਸਪੌਂਸ ਟੀਮ, ਗੈਂਗ ਟਾਸਕ ਫੋਰਸ ਅਤੇ ਪੁਲਿਸ ਨੇ ਕਾਬੂ ਕੀਤੇ। ਵੀਡੀਓ ਦੇਖਣ ਲਈ ਕਲਿੱਕ ਕਰੋ

ਮਿਲੀ ਜਾਣਕਾਰੀ ਮੁਤਾਬਕ ਕਿਸੇ ਵਿਅਕਤੀ ਨੇ ਪੁਲਿਸ ਨੂੰ ਫ਼ੋਨ 'ਤੇ ਸ਼ਿਕਾਇਤ ਦਰਜ ਕਰਵਾਈ ਕਿ ਕੁਝ ਨੌਜਵਾਨ ਪਾਰਕ ‘ਚ ਸਪੋਰਟਸ ਕਾਰਾਂ ਅਤੇ ਗੰਨਾਂ ਨਾਲ ਹੜਦੁੰਗ ਮਚਾ ਰਹੇ ਹਨ। ਗੰਨਾਂ ਦਾ ਨਾਮ ਸੁਣ ਕੇ ਐਮਰਜੈਂਸੀ ਰਿਸਪੌਂਸ ਟੀਮ ਅਤੇ ਗੈਂਗ ਟਾਸਕ ਫੋਰਸ ਨੇ ਓਸੇ ਵੇਲੇ ਧਾਵਾ ਬੋਲ ਦਿੱਤਾ।

ਜਦ ਇਹ ਨੌਜਵਾਨ ਕਾਬੂ ਕੀਤੇ ਗਏ ਤਾਂ ਇਨ੍ਹਾਂ ਕੋਲ ਮੌਜੂਦ ਗੰਨਾਂ ਨਕਲੀ ਨਿਕਲੀਆਂ। ਪੁਲਿਸ ਨੂੰ ਪੁੱਛ-ਗਿੱਛ ਦੌਰਾਨ ਇਨ੍ਹਾਂ ਦੱਸਿਆ ਕਿ ਅਸੀਂ ਤਾਂ ਟਿਕਟੌਕ ਲਈ ਵੀਡੀਓ ਬਣਾ ਰਹੇ ਸੀ। ਖੁਸ਼ਨਸੀਬੀ ਹੈ ਕਿ ਨਕਲੀ ਗੰਨ ਦੇ ਭੁਲੇਖੇ ਕਿਸੇ ਪੁਲਿਸ ਵਾਲੇ ਨੇ ਅਸਲੀ ਗੋਲੀ ਨਹੀਂ ਮਾਰ ਦਿੱਤੀ। ਪੁਲਿਸ ਵੱਲੋਂ ਹੋਰ ਜਾਂਚ ਜਾਰੀ ਹੈ।

ਜ਼ਿਕਰਯੋਗ ਹੈ ਕਿ ਕੁਝ ਹਫਤੇ ਪਹਿਲਾਂ ਵੈਨਕੂਵਰ ਪੁਲਿਸ ਨੇ ਵੀ ਸ਼ਹਿਰ 'ਚ ਨਕਲੀ ਗੰਨਾਂ ਦੀ ਭਰਮਾਰ ਹੋਣ ਬਾਰੇ ਜਨਤਾ ਨੂੰ ਚੌਕਸ ਕੀਤਾ ਸੀ। ਲਿੰਕ ਖੋਲ੍ਹ ਕੇ ਦੇਖੋ

ਨਕਲੀ ਗੰਨਾਂ ਦਾ ਦਹਿਲ ਅਸਲ ਜਿੰਨਾ ਹੀ ਹੁੰਦਾ ਹੈ ਅਤੇ ਅਸਲੀ ਜਾਂ ਨਕਲੀ ਦੇ ਭੁਲੇਖੇ ਕੋਈ ਦੁਰਘਟਨਾ ਵੀ ਵਾਪਰ ਸਕਦੀ ਹੈ।

  • ਤਸਵੀਰ 'ਤੇ ਚਿਹਰੇ ਜਾਣਬੁੱਝ ਕੇ ਧੁੰਦਲੇ ਕੀਤੇ ਗਏ ਹਨ।


Archive

RECENT STORIES