Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹਿੰਮਤ ਹੈ ਤਾਂ ਹਟਵਾ ਕੇ ਵਿਖਾਓ ਧਾਰਾ 370

Posted on June 27th, 2013

ਪੀਰ ਪੰਚਾਲ : ਕਸ਼ਮੀਰ ਨੂੰ ਜੰਮੂ ਸਮੇਤ ਦੇਸ਼ ਦੇ ਹੋਰ ਹਿੱਸਿਆਂ ਤੋਂ ਵੱਖ ਕਰਨ ਵਾਲੀਆਂ ਪੀਰ ਪੰਚਾਲ ਦੀਆਂ ਪਹਾੜੀਆਂ 'ਚ ਖੜ੍ਹੇ ਹੋ ਕੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਭਾਜਪਾ ਵਿਚ ਹਿੰਮਤ ਹੈ ਤਾਂ ਧਾਰਾ 370 ਹਟਵਾ ਕੇ ਦੱਸੇ। ਉਸ ਨੂੰ ਆਪਣੇ ਮਨਸੂਬੇ ਨੂੰ ਪੂਰਾ ਕਰਨ ਲਈ ਸਾਡੀਆਂ ਲਾਸ਼ਾਂ ਤੋਂ ਲੰਘਣਾ ਹੋਵੇਗਾ। ਉਮਰ ਨੇ ਕਿਹਾ ਕਿ ਚੋਣਾਂ ਦਾ ਮੌਸਮ ਆਉਂਦੀ ਹੀ ਭਾਜਪਾ ਸੂਬੇ ਨੂੰ ਪ੍ਰਾਪਤ ਵਿਸ਼ੇਸ਼ ਅਧਿਕਾਰ ਅਤੇ ਧਾਰਾ 370 ਖ਼ਤਮ ਕਰਨ ਦਾ ਮੁੱਦਾ ਚੁੱਕ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦੀ ਹੈ। ਹੁਣ ਜਨਤਾ ਉਸਦੇ ਝਾਂਸੇ ਵਿਚ ਨਹੀਂ ਆਉਣ ਵਾਲੀ ਅਤੇ ਅਗਲੀਆਂ ਆਮ ਚੋਣਾਂ ਤੋਂ ਬਾਅਦ ਕੇਂਦਰ ਵਿਚ ਤੀਸਰੀ ਵਾਰ ਯੂਪੀਏ ਦੀ ਹੀ ਸਰਕਾਰ ਹੋਵੇਗੀ। ਉਮਰ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਬਨਿਹਾਲ-ਕਾਜੀਗੁੰਡ ਰੇਲਵੇ ਲਾਈਨ ਦੇ ਉਦਘਾਟਨ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। 

ਯੂਪੀਏ ਮੁਖੀ ਸੋਨੀਆ ਗਾਂਧੀ, ਰਾਜਪਾਲ ਐਨਐਨ ਵੋਹਰਾ, ਰੇਲ ਮੰਤਰੀ ਮੱਲਿਕਾਰਜੁਨ ਦੀ ਮੌਜੂਦਗੀ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਜੰਮੂ ਕਸ਼ਮੀਰ ਦੀ ਜਨਤਾ ਭਾਜਪਾ ਆਗੂਆਂ ਨੂੰ ਸਾਫ ਸ਼ਬਦਾਂ ਵਿਚ ਸਮਝਾਵੇ ਕਿ ਧਾਰਾ 370 ਨੂੰ ਸਮਾਪਤ ਕਰਨ ਦੀ ਕੋਈ ਵੀ ਕੋਸ਼ਿਸ਼ ਸਾਡੀਆਂ ਲਾਸ਼ਾਂ ਤੋਂ ਲੰਘ ਕੇ ਹੀ ਪੂਰੀ ਹੋਵੇਗੀ। ਭਾਜਪਾ ਲਗਪਗ ਸਾਢੇ 6 ਸਾਲ ਤਕ ਕੇਂਦਰ ਵਿਚ ਸੱਤਾ 'ਤੇ ਕਾਬਜ਼ ਰਹੀ ਪਰੰਤੂ ਉਸਦੇ ਕਿਸੇ ਵੀ ਨੇਤਾ ਨੇ ਇਸ ਦੌਰਾਨ ਵਿਸ਼ੇਸ਼ ਅਧਿਕਾਰ, ਸਾਡੀ ਵਧਾਈ ਸੰਵਿਧਾਨਿਕ ਵਿਵਸਥਾ ਅਤੇ ਧਾਰਾ 370 ਨੂੰ ਸਮਾਪਤ ਕਰਨ ਦੀ ਕੋਈ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦਾ ਭਾਰਤ ਨਾਲ ਸਬੰਧ ਸ਼ੇਰੇ ਕਸ਼ਮੀਰ ਸਵ. ਸ਼ੇਖ ਮੁਹੰਮਦ ਅਬਦੁੱਲਾ ਅਤੇ ਭਾਰਤ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਸਵ. ਜਵਾਹਰ ਲਾਲ ਨਹਿਰੂ ਵਿਚਾਲੇ ਹੋਏ ਸਮਝੌਤੇ ਤਹਿਤ ਧਾਰਾ 370 ਦੇ ਆਧਾਰ 'ਤੇ ਹੀ ਬਣਿਆ ਸੀ। ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਮਿਲ ਕੇ ੰਮੂ-ਕਸ਼ਮੀਰ ਦੇ ਨਵੀਂ ਦਿੱਲੀ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਏਗੀ। ਕਾਂਗਰਸ-ਨੇਕਾ ਵਿਚਾਲੇ ਮਤਭੇਦਾਂ ਨੂੰ ਸਵੀਕਾਰਦੇ ਹੋਏ ਉਮਰ ਨੇ ਕਿਹਾ ਕਿ ਬੇਸ਼ਕ ਦੋਵਾਂ ਦਲਾਂ ਵਿਚ ਕਈ ਮੁੱਦਿਆਂ ਉੱਤੇ ਨੀਤੀਗਤ ਮਤਭੇਦ ਹਨ ਪਰੰਤੂ ਦੋਵੇਂ ਹੀ ਦਿਲ ਮਿਲ ਕੇ ਜੰਮੂ-ਕਸ਼ਮੀਰ ਅਤੇ ਕੇਂਦਰ ਦੇ ਆਪਸੀ ਸਬੰਧਾਂ ਨੂੰ ਧਾਰਾ 370 ਦੀ ਬੁਣਿਆਦ ਉੱਤੇ ਮਜ਼ਬੂਤ ਬਣਾਉਣਗੇ। 




Archive

RECENT STORIES