Posted on July 23rd, 2020

ਸਰੀ (ਹਰਦਮ ਮਾਨ)- ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਪੰਜਾਬੀ ਦੇ ਨਾਮਵਰ ਗ਼ਜ਼ਲਗੋ ਅਤੇ ਚੜ੍ਹਦੀ ਕਲਾ (ਵੀਕਲੀ ਅਖਬਾਰ) ਦੇ ਸਾਬਕਾ ਐਡੀਟਰ ਸ.ਹਰਭਜਨ ਸਿੰਘ ਬੈਂਸ (ਅਮਰੀਕਾ) ਨੂੰ ਸ਼ਰਧਾਂਜ਼ਲੀ ਅਰਪਿਤ ਕਰਨ ਲਈ ਉੱਤਰੀ ਅਮਰੀਕਾ ਦੀਆਂ ਦੀਆਂ ਸਾਹਿਤਕ ਅਤੇ ਸੱਭਿਆਚਾਰਕ ਸੰਸਥਾਵਾਂ ਵੱਲੋਂ ਜਰਨੈਲ ਆਰਟਸ ਅਕੈਡਮੀ, ਸਰੀ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
ਇਸ ਸਮਾਗਮ ਵਿਚ ਵੈਨਕੂਵਰ ਵਿਚਾਰ ਮੰਚ, ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ), ਲੇਖਕ ਮੰਚ ਵੈਨਕੂਵਰ, ਲੋਕ ਲਿਖਾਰੀ ਸਾਹਿਤ ਸਭਾ( ਉੱਤਰੀ ਅਮਰੀਕਾ), ਸਾਹਿਤ ਸਭਾ ਸਰੀ, ਪੰਜਾਬੀ ਸਾਹਿਤ ਸਭਾ (ਮੁੱਢਲੀ) ਐਬਟਸਫੋਰਡ, ਸਾਊਥ ਏਸ਼ੀਅਨ ਰੀਵੀਊ, ਵਿਰਾਸਤ ਫਾਊਂਡੇਸ਼ਨ, ਪੰਜਾਬੀ ਲੇਖਕ ਮੰਚ ਵੈਨਕੂਵਰ, ਜੀਵੇ ਪੰਜਾਬ ਅਦਬੀ ਸੰਗਤ,ਬੀ ਸੀ ਕਲਚਰਲ ਫਾਊਂਡੇਸ਼ਨ, ਸਿੱਖ ਵਿਚਾਰ ਮੰਚ,ਇੰਡੀਅਨ ਅਬਰੋਡ ਪਲੂਰਲਿਸਟ ਇੰਡੀਆ ਸੰਸਥਾ ਦੇ ਨੁਮਾਇੰਦੇ ਸ਼ਾਮਲ ਹੋਏ। 
ਮਰਹੂਮ ਹਰਭਜਨ ਸਿੰਘ ਬੈਂਸ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਭੁਪਿੰਦਰ ਸਿੰਘ ਮੱਲ੍ਹੀ, ਡਾ. ਗੁਰਵਿੰਦਰ ਸਿੰਘ ਧਾਲੀਵਾਲ, ਜਰਨੈਲ ਸਿੰਘ ਆਰਟਿਸਟ, ਸੁਖਵਿੰਦਰ ਕੌਰ ਬੈਂਸ, ਇੰਦਰਜੀਤ ਸਿੰਘ ਧਾਮੀ, ਜਰਨੈਲ ਸਿੰਘ ਸੇਖਾ, ਗੁਰਪ੍ਰੀਤ ਸਿੰਘ ਸਹੋਤਾ, ਮੋਹਨ ਗਿੱਲ, ਕੇਸਰ ਸਿੰਘ ਕੂਨਰ, ਕੁਲਦੀਪ ਸਿੰਘ ਗਿੱਲ, ਪ੍ਰਿਤਪਾਲ ਗਿੱਲ, ਹਰਦਮ ਸਿੰਘ ਮਾਨ, ਅੰਗਰੇਜ਼ ਸਿੰਘ ਬਰਾੜ ਨੇ ਕਿਹਾ ਕਿ ਸ. ਬੈਂਸ ਸਾਹਿਬ ਨੇ ਹਮੇਸ਼ਾ ਸਥਾਪਤੀ ਨੂੰ ਚੁਣੌਤੀ ਦੇਣ ਵਾਲੇ ਸਾਹਿਤ ਦੀ ਰਚਨਾ ਕੀਤੀ ਅਤੇ ਇਸੇ ਕਰਕੇ ਹੀ ਨਾਮਵਰ ਸ਼ਾਇਰ ਡਾ. ਹਰਭਜਨ ਸਿੰਘ ( ਦਿੱਲੀ), ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ ਵਾਂਗ ਉਨ੍ਹਾਂ ਨੂੰ ਵੱਡੇ- ਵੱਡੇ ਮਾਨ ਸਨਮਾਨ ਦੇਣ ਤੋਂ ਅੱਖੋਂ ਪਰੋਖੇ ਕੀਤਾ ਗਿਆ, ਪਰ ਬੈਂਸ ਸਾਹਿਬ ਨੂੰ ਪਾਠਕਾਂ ਵੱਲੋਂ ਅਥਾਹ ਪਿਆਰ ਮਿਲਿਆ ਅਤੇ ਉਹ ਹੀ ਉਨ੍ਹਾਂ ਲਈ ਸਭ ਤੋਂ ਵੱਡਾ ਸਨਮਾਨ ਸੀ।
ਉੱਤਰੀ ਅਮਰੀਕਾ ਦੀਆਂ ਕਈ ਸਾਹਿਤਕ ਸੰਸਥਾਵਾਂ ਦੇ ਮੋਢੀਆਂ ਵਿੱਚ ਸ਼ਾਮਿਲ ਹਰਭਜਨ ਸਿੰਘ ਬੈਂਸ ਸਾਹਿਬ ਪੰਜਾਬੀ, ਉਰਦੂ, ਹਿੰਦੀ, ਸੰਸਕ੍ਰਿਤ, ਅੰਗਰੇਜ਼ੀ, ਫ਼ਾਰਸੀ ਸਮੇਤ ਵੱਖ- ਵੱਖ ਭਾਸ਼ਾਵਾਂ ਦੇ ਗਿਆਤਾ, ਨਿਪੁੰਨ ਅਧਿਆਪਕ, ਪ੍ਰੋੜ ਚਿੰਤਕ ਅਤੇ ਸਾਹਿਤ ਦੀਆਂ ਬਾਰੀਕੀਆਂ ਨੂੰ ਜਾਨਣ ਵਾਲੇ ਮਹਾਨ ਲਿਖਾਰੀ ਸਨ।
ਇਸ ਸਮਾਗਮ ਵਿਚ ਚੈਨਲ ਪੰਜਾਬੀ ਦੇ ਜਸਕਰਨ ਸਿੰਘ ਸਹੋਤਾ, ਅਮਿਤ ਪਨੇਸਰ, ਮਹਿਕ ਪੰਜਾਬ ਦੀ ਟੈਲੀਵਿਜਨ ਦੇ ਸੰਚਾਲਕ ਕੰਵਲਜੀਤ ਸਿੰਘ ਥਿੰਦ, ਜਸਵੀਰ ਸਿੰਘ ਚਾਹਲ, ਮਲਕੀਤ ਸਿੰਘ, ਸ਼ਬਨਮ ਮੱਲ੍ਹੀ, ਖੇਡ ਲੇਖਕ ਸੁਖਵੀਰ ਗਰੇਵਾਲ (ਕੈਲਗਰੀ), ਪਰਸ਼ੋਤਮ ਦੁਸਾਂਝ ਅਤੇ ਕਈ ਹੋਰਨਾਂ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ। ਸਮਾਗਮ ਦਾ ਸੰਚਾਲਨ ਡਾ ਗੁਰਵਿੰਦਰ ਸਿੰਘ ਵੱਲੋਂ ਕੀਤਾ ਗਿਆ।
ਕੋਵਿਡ-19 ਕਾਰਨ ਇਤਿਆਤ ਵਰਤਦਿਆਂ ਹਰ ਸੰਸਥਾ ਵੱਲੋਂ ਇੱਕ ਹੀ ਨੁਮਾਇੰਦੇ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਗੁਜਾਰਿਸ਼ ਕੀਤੀ ਗਈ ਸੀ, ਜਿਸ ਤੇ ਸਮੂਹ ਸੰਸਥਾਵਾਂ ਦੇ ਫੁੱਲ ਚੜ੍ਹਾਉਂਦਿਆਂ ਗੁਜਾਰਿਸ਼ ਪ੍ਰਵਾਨ ਕੀਤੀ। ਇਹ ਸ਼ਰਧਾਂਜਲੀ ਸਮਾਰੋਹ ਦਰਅਸਲ ਉਸਤਾਦ ਗ਼ਜ਼ਲਗੋ ਹਰਭਜਨ ਸਿੰਘ ਬੈਂਸ ਦੀ ਸਾਹਿਤਕ ਦੇਣ ਨੂੰ ਬਿਆਨ ਕਰਦਾ ਅਭੁੱਲ ਸਾਹਿਤਕ ਸਮਾਗਮ ਹੋ ਨਿਬੜਿਆ।
ਇਸੇ ਤਰਾਂ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਦੇ ਸੇਵਾਦਾਰਾਂ ਵਲੋਂ ਸ. ਹਰਭਜਨ ਸਿੰਘ ਬੈਂਸ ਦੀ ਯਾਦ 'ਚ ਸ਼ੁੱਕਰਵਾਰ 24 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦੇ ਭੋਗ ਐਤਵਾਰ 26 ਜੁਲਾਈ ਨੂੰ ਸਵੇਰ ਵੇਲੇ ਪਾਏ ਜਾਣਗੇ, ਉਪਰੰਤ ਬੁਲਾਰੇ ਸ. ਬੈਂਸ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026