Posted on July 24th, 2020

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ
ਅਮਰੀਕਾ ਵਲੋਂ ਹਿਊਸਟਨ (ਟੈਕਸਸ) 'ਚ ਮੌਜੂਦ ਚੀਨੀ ਕੌਂਸਖਲਖਾਨਾ ਬੰਦ ਕਰਨ ਦਾ ਆਦੇਸ਼ ਦੇਣ ਤੋਂ ਬਾਅਦ ਚੀਨ ਨੇ ਬਦਲਾਲਊ ਕਾਰਵਾਈ ਕਰਦਿਆਂ ਚੀਨ ਦੇ ਚੇਂਗਡੂ ਸ਼ਹਿਰ 'ਚ ਮੌਜੂਦ ਅਮਰੀਕੀ ਕੌਂਸਲਖਾਨਾ ਬੰਦ ਕਰਨ ਦੇ ਹੁਕਮ ਸੁਣਾਏ ਹਨ।
ਬੀਤੇ ਦਿਨੀਂ ਅਮਰੀਕਾ ਨੇ ਹਿਊਸਟਨ 'ਚ ਚਲਦਾ ਚੀਨੀ ਕੌਂਸਲਖਾਨਾ ਇਹ ਕਹਿ ਕੇ ਕੁਝ ਦਿਨ ਬੰਦ ਕਰਨ ਲਈ ਕਿਹਾ ਸੀ ਕਿ ਇੱਥੇ ਕੰਮ ਕਰਦੇ ਕੁਝ ਅਧਿਕਾਰੀ, ਜੋ ਚੀਨੀ ਏਜੰਟ ਹੋ ਸਕਦੇ ਹਨ, ਮੈਡੀਕਲ ਅਤੇ ਕੁਝ ਹੋਰ ਖੇਤਰਾਂ ਨਾਲ ਸਬੰਧਤ ਖੋਜਾਂ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਚੀਨ ਦੇ ਵਿਦੇਸ਼ ਵਿਭਾਗ ਨੇ ਆਪਣੇ ਫੈਸਲੇ ਨੂੰ ਦਰੁਸਤ ਠਹਿਰਾਉਂਦਿਆਂ ਕਿਹਾ ਕਿ ਇਹ ਅਮਰੀਕੀ ਕਾਰਵਾਈ ਦਾ ਜਵਾਬ ਹੈ, ਜੋ ਨਾ-ਵਾਜਿਬ ਸੀ। ਚੀਨ ਅਤੇ ਅਮਰੀਕਾ 'ਚ ਜਿਹੋ ਜਿਹਾ ਰਿਸ਼ਤਾ ਬਣ ਰਿਹਾ ਹੈ, ਚੀਨ ਅਜਿਹਾ ਰਿਸ਼ਤਾ ਨਹੀਂ ਚਾਹੁੰਦਾ ਪਰ ਅਮਰੀਕਾ ਜਾਣਬੁੱਝ ਕੇ ਰਿਸ਼ਤੇ ਖਰਾਬ ਕਰ ਰਿਹਾ ਹੈ। ਚੀਨ ਨੇ ਕਿਹਾ ਕਿ ਅਮਰੀਕਾ ਕੋਲ ਹਾਲੇ ਵੀ ਸਮਾਂ ਹੈ ਕਿ ਉਹ ਕੀਤੀਆ ਗਲਤੀਆਂ ਸੁਧਾਰ ਕੇ ਦੁਵੱਲੇ ਰਿਸ਼ਤਿਆਂ ਨੂੰ ਦੁਬਾਰਾ ਨਿੱਘੇ ਕਰੇ।
ਦੂਜੇ ਪਾਸੇ ਅਮਰੀਕਾ ਨੇ ਚੀਨ ਦੀ ਇਸ ਕਾਰਵਾਈ ਬਾਰੇ ਏਨਾ ਹੀ ਕਿਹਾ ਕਿ ਚੀਨ ਨੂੰ "ਅਦਲੇ ਦਾ ਬਦਲਾ" ਨੀਤੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਸੀਂ ਅਮਰੀਕਨ ਹਿਤ ਬਚਾਉਣ ਵਾਸਤੇ ਹਿੂੳਸਟਨ ਕੌਂਸਖਲਖਾਨਾ ਬੰਦ ਕੀਤਾ ਸੀ ਜਦਕਿ ਚੀਨ ਬੇਵਜ੍ਹਾ ਚੇਂਗਡੂ ਕੌਂਸਖਲਖਾਨਾ ਬੰਦ ਕਰਕੇ ਬਦਲਾਲਊ ਕਾਰਵਾਈ ਕਰ ਰਿਹਾ ਹੈ। ਅਮਰੀਕਾ ਨੇ ਸੱਤਾਧਾਰੀ ਚੀਨੀ ਕਮਿਊਨਿਸਟ ਪਾਰਟੀ ਨੂੰ ਅਜਿਹੀਆ ਕਾਰਵਾਈਆਂ ਤੁਰੰਤ ਬੰਦ ਕਰਨ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਚੀਨ ਅਤੇ ਅਮਰੀਕਾ ਸਬੰਧਾਂ 'ਚ ਵਿਗਾੜ ਵਧਦਾ ਜਾ ਰਿਹਾ ਹੈ, ਜੋ ਵਪਾਰਕ ਜੰਗ ਤੋਂ ਸ਼ੁਰੂ ਹੋਇਆ ਸੀ। ਕੀ ਇਹ ਅਸਲ ਜੰਗ ਵੱਲ ਵਧਦੇ ਕਦਮ ਹਨ ਜਾਂ ਨਵੰਬਰ 'ਚ ਹੋ ਰਹੀਆ ਅਮਰੀਕੀ ਚੋਣਾਂ ਜਿੱਤਣ ਲਈ ਇੱਕ ਸ਼ੋਸ਼ਾ, ਇਸ ਸਵਾਲ ਦੇ ਜਵਾਬ ਹਾਲੇ ਸਮੇਂ ਦੇ ਗਰਭ 'ਚ ਹਨ।

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026