Posted on July 24th, 2020

ਈਪਰ, ਬੈਲਜੀਅਮ (ਪ੍ਰਗਟ ਸਿੰਘ ਜੋਧਪੁਰੀ ) ਵੀਹਵੀਂ ਸਦੀ ਦੇ ਮਹਾਂਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਨਜਾਇਜ ਗ੍ਰਿਫਤਾਰੀ ਦੇ ਰੋਸ ਵਜੋਂ 29 ਸਤੰਬਰ 1981 ਨੂੰ ਇੰਡੀਅਨ ਏਅਰਲਾਈਨ ਦਾ ਜਹਾਜ ਅਗਵਾ ਕਰਨ ਵਾਲੀ ਟੀਮ ਦੇ ਪ੍ਰਮੁੱਖ ਆਗੂ ਅਤੇ ਦਲ ਖਾਲਸਾ ਦੇ ਸੰਸਥਾਪਕਾਂ ਵਿਚੋਂ ਮੋਢੀ ਸਰਦਾਰ ਗਜਿੰਦਰ ਸਿੰਘ ਹੋਰਾਂ ਦੀ ਸਿਹਤ ਅੱਜਕੱਲ ਕੁੱਝ ਠੀਕ ਨਹੀ ਹੈ। ਉਹ ਮੇਹਦੇ ਦੀ ਬਿਮਾਰੀ 'ਤੋਂ ਪੀੜਤ ਹਨ ਜਿਸ ਲਈ ਵਿਸ਼ਵ ਭਰ ਦੀਆਂ ਸੰਗਤਾਂ ਉਹਨਾਂ ਦੀ ਸਿਹਤਯਾਬੀ ਲਈ ਅਰਦਾਸਾਂ ਕਰ ਰਹੀਆਂ ਹਨ।
ਪਿਛਲੇ 39 ਸਾਲਾਂ 'ਤੋਂ ਲੰਬੀ ਜ਼ੇਲ੍ਹ ਅਤੇ ਫਿਰ ਜਲਾਵਤਨੀ ਹੰਢਾ ਰਹੇ ਸਰਦਾਰ ਗਜਿੰਦਰ ਸਿੰਘ ਅਪਣੀ ਕਲਮ ਨਾਲ ਲਗਾਤਾਰ ਕੌਮੀ ਸੰਘਰਸ਼ ਵਿੱਚ ਯੋਗਦਾਨ ਪਾ ਰਹੇ ਹਨ ਜਿਸ ਕਾਰਨ ਹਜਾਰਾਂ ਸਿੱਖ ਨੌਜਵਾਨ ਉਹਨਾਂ ਦੀ ਲੇਖਣੀ 'ਤੋਂ ਪ੍ਰੇਰਤ ਹੋ ਕੌਂਮ ਦੇ ਹੱਕਾਂ ਦੀ ਅਵਾਜ਼ ਬਣ ਰਹੇ ਹਨ। ਸਿੱਖ ਸੰਗਤਾਂ ਦੇ ਪਿਆਰ ਲਈ ਸਰਦਾਰ ਗਜਿੰਦਰ ਸਿੰਘ ਹਮੇਸਾਂ ਹੀ ਇੱਕ ਗੱਲ ਕਹਿੰਦੇ ਅਤੇ ਲਿਖਦੇ ਰਹਿੰਦੇ ਹਨ ਕਿ ''ਤੁਹਾਡਾ ਪਿਆਰ ਹੀ ਮੇਰੀਆਂ ਰਗਾਂ ਵਿੱਚ ਖੂਨ ਬਣ ਦੌੜ ਰਿਹਾ ਹੈ''।
ਬੈਲਜੀਅਮ ਦੇ ਸ਼ਹਿਰ ਕਨੋਕੇ ਦੇ ਗੁਰਦਵਾਰਾ ਸਿੰਘ ਸਭਾ ਵਿਖੇ ਸਰਦਾਰ ਗਜਿੰਦਰ ਸਿੰਘ ਦੇ ਪਿਆਰ ਕਰਨ ਵਾਲਿਆਂ ਨੇ ਸੰਗਤੀ ਰੂਪ ਵਿੱਚ ਉਹਨਾਂ ਦੀ ਸਿਹਤਯਾਬੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਵਾਈ ਹੈ ਕਿ ਭਾਈ ਸਾਹਿਬ ਜਲਦੀ ਤੰਦਰੁਸਤ ਹੋ ਕੇ ਮੁੜ ਅਪਣੀ ਕਲਮ ਨਾਲ ਕੌਮ ਨੂੰ ਅਗਵਾਈ ਦੇ ਸਕਣ।

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026