Posted on July 25th, 2020

ਚਿਮਟਾ
ਨਵੀਂ ਪੀੜ੍ਹੀ ਸ਼ਾਇਦ ਨਾ ਜਾਣਦੀ ਹੋਵੇ ਪਰ ਪੁਰਾਣਿਆਂ ਨੂੰ ਪਤਾ ਕਿ ਇਹਨੂੰ ਚਿਮਟਾ ਕਹਿੰਦੇ ਹਨ।
ਕਿਸੇ ਵੇਲੇ ਪੰਜਾਬੀਆਂ ਦੀ ਲਾਈਫ ਲਾਇਨ ਮੰਨੀ ਜਾਂਦੀ ਮਸ਼ੀਨ ਸਾਈਕਲ ਦਾ ਅਹਿਮ ਪੁਰਜ਼ਾ, ਜਿਸਦੇ ਕਰਕੇ ਖੂ੍ਹ ਤੱਕ ਜਾਂਦਿਆਂ ਚਾਹ ਠੰਡੀ ਨਹੀਂ ਸੀ ਹੁੰਦੀ, ਚੱਕੀ ਤੋਂ ਆਟੇ ਦਾ ਬੋਰਾ ਲਿਆਉਣਾ, ਖਾਦ ਦੇ ਬੋਰੇ ਮੋਟਰ 'ਤੇ ਚੱਕ ਲਿਜਾਣੇ, ਸਕੂਲ ਵੀ ਗੇੜੀ ਕੱਢ ਆਉਣੀ, ਮਾਮੇ-ਭੂਆ ਦੇ ਆਉਣ ਦਾ ਸੁਨੇਹਾ ਝੱਟ ਬਾਪੂ ਤੱਕ ਪਹੁੰਚਦਾ ਕਰਨਾ, ਇਹ ਸਭ ਕੁਝ ਬੱਸ ਮਾਰਸ 'ਤੇ ਰੋਵਰ ਭੇਜਣ ਵਾਂਗ ਅਚੰਭਕ ਤੇ ਰੌਚਕ ਸੀ।
ਪਰ ਜਿੰਨਾ ਇਹ ਪੁਰਜਾ ਅਹਿਮ ਸੀ, ਟੁੱਟਣ ਲੱਗਿਆਂ ਬੱਸ ਆੜ ਟੱਪਦਿਆਂ ਤੜੱਕ ਕਰਕੇ ਟੁੱਟ ਜਾਂਦਾ ਸੀ। ਕਈ ਵਾਰ ਤਾਂ ਨਾਲੀ 'ਚ ਗੱਡ ਦਿੰਦਾ ਸੀ। ਫੇਰ ਕੀ ਬਿਨਾ ਵਜ੍ਹਾ ਜੁੱਤੀਆਂ ਨੂੰ ਥਾਂ ਬਣ ਜਾਣੀ।
ਇਹ ਨੁਕਸਾਨ ਵੀ ਬਹੁਤ ਕਰਦਾ ਸੀ। ਗੋਡਿਆ ਦਾ ਵੈਰੀ ਸੀ ਇਹ ਚਿਮਟਾ, ਜਿੱਦਾਂ ਈ ਟੁੱਟਣਾ ਬੱਸ ਅੱਖ ਫਰਕਦਿਆਂ ਦੋਵੇਂ ਚੱਪਣੀਆਂ ਠਾਹ, ਨੁਕਸਾਨ ਇੰਨਾ ਸੀ ਕਿ ਬੰਦਾ ਦੱਸਦਾ ਵੀ ਨਹੀਂ ਸੀ ਕਿਸੇ ਨੂੰ ਵਈ ਅਗਲਾ ਠਾਕੇ ਵੇਲੇ ਦੱਸ ਨਾਾ ਦੇਵੇ ਬਈ ਇਹਦੇ ਸਾਈਕਲ ਦਾ ਤਾਂ ਚਿਮਟਾ ਟੁੱਟ ਗਿਆ ਸੀ।
ਵਾਇਆ: ਜਿੰਦਰ ਸਿੰਘ ਸੋਮਲ

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026