Posted on July 26th, 2020

ਕੈਨੇਡਾ ਵਿੱਚ ਝੀਲਾਂ ਅਤੇ ਦਰਿਆਵਾਂ ‘ਚ ਡੁੱਬ ਕੇ ਮੌਤ ਹੋਣ ਦਾ ਸਿਲਸਿਲਾ ਰੁਕ ਨਹੀਂ ਰਿਹਾ। ਬੀਸੀ ਦੀ ਕਲਟਸ ਲੇਕ ‘ਚ ਸ਼ਨੀਵਾਰ ਡੁੱਬ ਕੇ ਪੂਰੇ ਹੋਏੇ ਮਨਪ੍ਰੀਤ ਸਿੰਘ ਬਾਰੇ ਹਾਲੇ ਭਾਈਚਾਰਾ ਸੋਗ ਮਨਾ ਹੀ ਰਿਹਾ ਸੀ ਕਿ ਹੁਣ ਕੈਲਗਰੀ ਦੇ ਇੱਕ ਨੌਜਵਾਨ ਦੀ ਲੇਕ ਲੂਈਜ਼ (ਅਲਬਰਟਾ) ਵਿਖੇ ਡੁੱਬਣ ਕਾਰਨ ਮੌਤ ਹੋਣ ਦੀ ਖ਼ਬਰ ਆ ਰਹੀ ਹੈ।
ਮ੍ਰਿਤਕ ਦੇ ਜਾਣਕਾਰਾਂ ਮੁਤਾਬਕ ਇਸ ਨੌਜਵਾਨ ਦਾ ਨਾਮ ਗਗਨਦੀਪ ਸਿੰਘ ਸੀ, ਜੋ ਕਿ 2016 ਵਿੱਚ ਬਤੌਰ ਵਿਦਿਆਰਥੀ ਕੈਲਗਰੀ ਆਇਆ ਸੀ। ਕੈਲਗਰੀ ਦੇ ਬੌਅ ਵੈਲੀ ਕਾਲਜ ਦਾ ਵਿਦਿਆਰਥੀ ਗਗਨ ਸਿੰਘ ਧਾਰਮਿਕ ਬਿਰਤੀ ਵਾਲਾ ਇਨਸਾਨ ਸੀ, ਜੋ ਪੂਰਨ ਬਾਣੇ ਵੀ ਧਾਰਨ ਕਰਦਾ ਸੀ ਅਤੇ ਗੁਰਦੁਆਰਾ ਸਾਹਿਬ ਵਿਖੇ ਸੇਵਾ ‘ਚ ਵੀ ਹੱਥ ਵਟਾਉਂਦਾ ਸੀ।
ਗਗਨਦੀਪ ਸਿੰਘ ਦਾ ਪਿਛਲਾ ਪਿੰਡ ਥਰਾਜਵਾਲਾ (ਨਜ਼ਦੀਕ ਗਿੱਦੜਬਾਹਾ) ਸੀ।
ਹਾਲੇ ਸਵੇਰੇ ਹੀ ਬੀਸੀ ਦੀ ਕਲਟਸ ਲੇਕ ਵਿਖੇ ਡੁੱਬੇ ਮਨਪ੍ਰੀਤ ਸਿੰਘ ਦੀ ਖ਼ਬਰ ਸਾਂਝੀ ਕੀਤੀ ਸੀ। ਮਨਪ੍ਰੀਤ ਸਿੰਘ ਸਰੀ ਦੀ ਕਵਾਂਟਲਨ ਯੂਨੀਵਰਸਿਟੀ ਵਿਖੇ ਪੜ੍ਹਦਾ ਸੀ ਅਤੇ ਹਾਲ ਹੀ ਵਿੱਚ ਉਸਨੂੰ ਵਰਕ ਪਰਮਿਟ ਮਿਲਿਆ ਸੀ। ਅਗਲੇ ਹਫਤੇ ਉਹ ਪੀ. ਆਰ. ਲਈ ਵਿਨੀਪੈਗ ਮੂਵ ਹੋ ਰਿਹਾ ਸੀ। ਉਸਦਾ ਪਿੰਡ ਚੱਕ ਸ਼ਰੀਫ ਜ਼ਿਲ੍ਹਾ ਗੁਰਦਾਸਪੁਰ ਸੀ।
ਹਰ ਸਾਲ ਕੈਨੇਡਾ 'ਚ ਗਰਮੀਆਂ ਦੌਰਾਨ ਝੀਲਾਂ-ਦਰਿਆਵਾਂ 'ਚ ਡੁੱਬਣ ਕਾਰਨ ਦਰਜਨਾਂ ਮੌਤਾਂ ਹੁੰਦੀਆਂ ਹਨ। ਬੀਤੇ ਕੁਝ ਸਾਲਾਂ 'ਚ ਪੰਜਾਬੀਆਂ, ਖਾਸਕਰ ਪੰਜਾਬ ਤੋਂ ਨਵੇਂ ਆਏ ਨੌਜਵਾਨਾਂ ਵਲੋਂ ਡੁੱਬ ਕੇ ਜਾਨ ਗਵਾਉਣ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ।
ਇਹ ਝੀਲਾਂ-ਦਰਿਆ ਉਪਰੋਂ ਬਹੁਤ ਸ਼ਾਂਤ ਦਿਸਦੇ ਹਨ ਪਰ ਅਚਾਨਕ ਡੂੰਘੇ ਹੋ ਜਾਂਦੇ ਹਨ ਤੇ ਪਾਣੀ ਬਹੁਤ ਜ਼ਿਆਦਾ ਠੰਡਾ ਹੋਣ ਕਾਰਨ ਕੁਝ ਮਿੰਟਾਂ 'ਚ ਹੀ ਹਾਈਪੋਥਰਮੀਆ ਕਰਨ ਵੀ ਜਾਨ ਨਿਕਲ ਜਾਂਦੀ ਹੈ।
ਸਥਾਨਕ ਮੀਡੀਆ ਵਲੋਂ ਲਗਭਗ ਹਰ ਹਫਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਜੇ ਤੈਰਨਾ ਨਹੀਂ ਆਉਂਦਾ ਤਾਂ ਪਾਣੀ ਤੋਂ ਦੂਰ ਰਹੋ, ਸੇਫਟੀ ਵੈਸਟ ਬਿਨਾ ਪਾਣੀ 'ਚ ਨਾ ਜਾਓ ਪਰ ਜਾਪਦਾ ਹੈ ਕਿ ਇਨ੍ਹਾਂ ਚਿਤਾਵਨੀਆਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜੋ ਘਾਤਕ ਸਿੱਧ ਹੋ ਰਿਹਾ ਹੈ।

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026