Posted on July 27th, 2020

ਸੈਕਰਾਮੈਂਟੋ/ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਪਿਛਲੇ 4 ਦਿਨਾਂ ਤੋਂ ਰੋਜ਼ਾਨਾ ਇਕ ਹਜਾਰ ਤੋਂ ਵਧ ਹੋ ਰਹੀਆਂ ਮੌਤਾਂ ਤੇ ਪੀੜਤਾਂ ਦੀ ਗਿਣਤੀ ਵਿਚ ਨਿਰੰਤਰ ਹੋ ਰਹੇ ਭਾਰੀ ਵਾਧੇ ਦੇ ਦਰਮਿਆਨ 500 ਤੋਂ ਵੱਧ ਸਿਹਤ ਮਾਹਿਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਬੇਨਤੀ ਕੀਤੀ ਹੈ ਕਿ ਕੋਰੋਨਾਵਾਇਰਸ ਦੇ ਫੈਲਣ ਦੀ ਰਫ਼ਤਾਰ ਨੂੰ ਮੱਧਮ ਕਰਨ ਵਾਸਤੇ ਸਮੁੱਚੇ ਦੇਸ਼ ਨੂੰ ਬੰਦ ਕਰ ਦਿੱਤਾ ਜਾਵੇ। ਜ਼ਰੂਰੀ ਵਸਤਾਂ ਨੂੰ ਛੱਡਕੇ ਸਭ ਤਰਾਂ ਦੀਆਂ ਗਤੀਵਿਧੀਆਂ ਰੋਕ ਦਿੱਤੀਆਂ ਜਾਣ।
ਇਨਾਂ ਮਾਹਿਰਾਂ ਨੇ ਕਿਹਾ ਹੈ 'ਰਾਸ਼ਟਰਪਤੀ ਜੀ ਤੁਸੀਂ ਇਨਾਂ ਸ਼ਬਦਾਂ ਵਲ ਧਿਆਨ ਦੇਣ ਦੀ ਖੇਚਲ ਕਰੋਗੋ ਕਿ ਕੋਰੋਨਾ ਨਾਲ ਹਰ ਇਕ ਮਿੰਟ ਵਿਚ ਇਕ ਅਮਰੀਕੀ ਮਰ ਰਿਹਾ ਹੈ। ਤੁਹਾਨੂੰ ਅਮਰੀਕੀਆਂ ਦੀ ਚਿੰਤਾ ਨਹੀਂ ਹੈ, ਤੁਹਾਨੂੰ ਕੇਵਲ ਆਪਣੀ ਚਿੰਤਾ ਹੈ।''
ਓਧਰ ਰੂਟਜਰਸ ਫੁੱਟਬਾਲ ਟੀਮ ਦੇ 6 ਖਿਡਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ਟਿਵ ਆਉਣ ਤੋਂ ਬਾਅਦ ਸਮੁੱਚੀ ਟੀਮ ਨੂੰ ਇਕਾਂਤਵਾਸ ਵਿਚ ਭੇਜ ਦਿੱਤਾ ਗਿਆ ਹੈ। ਰੂਟਜਰਸ ਕਾਲਜ ਨੇ ਕਿਹਾ ਹੈ ਕਿ ''ਸਮੁੱਚਾ ਪ੍ਰੋਗਰਾਮ ਰੋਕ ਦਿੱਤਾ ਗਿਆ ਹੈ। ਉਹ ਸਿਹਤ ਮਾਹਿਰਾਂ ਨਾਲ ਮਿਲਕੇ ਕੰਮ ਕਰ ਰਹੇ ਹਨ। ਅਗਲਾ ਕਦਮ ਰਾਜ ਤੇ ਸਥਾਨਕ ਅਧਿਕਾਰੀਆਂ ਦੀ ਸਲਾਹ ਨਾਲ ਚੁੱਕਿਆ ਜਾਵੇਗਾ।''
ਕਾਲਜ ਅਧਿਕਾਰੀਆਂ ਨੇ ਕਿਹਾ ਹੈ ਕਿ ਸਾਡੀ ਮੁੱਖ ਚਿੰਤਾ ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਹੈ। ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ ਮੌਤਾਂ ਦੀ ਕੁਲ ਗਿਣਤੀ 1,49,398 ਹੋ ਗਈ ਹੈ ਜਦ ਕਿ ਪੀੜਤਾਂ ਦੀ ਗਿਣਤੀ 43,15,709 ਹੋ ਗਈ ਹੈ।

Posted on May 1st, 2026

Posted on April 30th, 2026

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026