Posted on July 28th, 2020

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ 1,50,444 ਹੋ ਗਈ ਹੈ ਜਦ ਕਿ ਪੀੜਤਾਂ ਦੀ ਗਿਣਤੀ 44,33,410 ਹੈ। 21,36,603 ਮਰੀਜ਼ ਠੀਕ ਹੋ ਚੁੱਕੇ ਹਨ।
ਇਸ ਤਰਾਂ ਸਰਗਰਮ ਮਾਮਲਿਆਂ ਦੀ ਗਿਣਤੀ 22,96,807 ਹੈ। ਰਿਕਵਰੀ ਦਰ 93% ਹੈ। ਸਭ ਤੋਂ ਵਧ ਮੌਤਾਂ ਨਿਊਯਾਰਕ ਵਿਚ 32,708 ਹੋਈਆਂ ਹਨ, ਦੂਸਰੇ ਸਥਾਨ 'ਤੇ ਨਿਊਜਰਸੀ ਰਾਜ ਹੈ, ਜਿੱਥੇ 15,889 ਮੌਤਾਂ ਹੋਈਆਂ ਹਨ।
ਪੰਜਾਬੀਆਂ ਦੀ ਭਰਪੂਰ ਆਬਾਦੀ ਵਾਲਾ ਰਾਜ ਕੈਲੀਫੋਰਨੀਆ ਤੀਸਰੇ ਸਥਾਨ 'ਤੇ ਜਿਥੇ ਹੁਣ ਤੱਕ 8545 ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਨਾਰਦਰਨ ਮੈਰੀਆਨਾ ਅਈਸਲੈਂਡ ਸਭ ਤੋਂ ਘਟ ਪ੍ਰਭਾਵਿਤ ਹੈ ਜਿਥੇ ਕੇਵਲ ਦੋ ਮੌਤਾਂ ਹੋਈਆਂ ਹਨ ਤੇ ਮਰੀਜ਼ਾਂ ਦੀ ਕੁਲ ਗਿਣਤੀ 40 ਹੈ ਤੇ ਕੇਵਲ 19 ਸਰਗਰਮ ਮਾਮਲੇ ਹਨ।
ਓਬਾਮਾ ਪ੍ਰਸ਼ਾਸ਼ਨ ਦੇ ਚੋਟੀ ਦੇ ਸਿਹਤ ਅਧਿਕਾਰੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਨੂੰ ਜੇਕਰ ਅਸੀਂ ਖਤਮ ਕਰਨਾ ਚਹੁੰਦੇ ਹਾਂ ਤਾਂ ਵਿਆਪਕ ਕਦਮ ਚੁੱਕਣ ਦੀ ਲੋੜ ਹੈ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤਹਿਤ ਕੰਮ ਕਰ ਚੁੱਕੇ ਸੈਂਟਰ ਫਾਰ ਮੈਡੀਕੇਅਰ ਐਂਡ ਮੈਡੀਕੇਡ ਸਰਵਿਸਜ਼ ਦੇ ਸਾਬਕਾ ਪ੍ਰਸ਼ਾਸ਼ਕ ਐਂਡੀ ਸਲਾਵਿਟ ਨੇ ਟਵੀਟ ਕਰਕੇ ਕਿਹਾ ਹੈ ਕਿ ਜੇਕਰ ਅਮਰੀਕਾ ਤੁਰੰਤ 6 ਕਦਮ ਚੁੱਕ ਲਵੇ ਤਾਂ ਅਕਤੂਬਰ ਵਿਚ ਕਾਰੋਬਾਰ, ਸਕੂਲ, ਖੇਡਾਂ ਤੇ ਹੋਰ ਸਭ ਕੁਝ ਆਮ ਵਾਂਗ ਕਰ ਸਕਦੇ ਹਾਂ।
ਉਨਾਂ ਕਿਹਾ ਕਿ ਪਹਿਲਾ ਕਦਮ ਇਹ ਹੈ ਕਿ 50% ਦੀ ਬਜਾਏ 90% ਲਾਕ ਡਾਊਨ ਲਾਉਣਾ ਪਵੇਗਾ। ਮਾਰਚ ਤੇ ਅਪ੍ਰੈਲ ਵਿਚ ਕੇਵਲ 50% ਲਾਕਡਾਊਨ ਲਾਇਆ ਗਿਆ ਸੀ ਕਿਉਂਕਿ ਸਾਰੇ ਰਾਜ ਮੁਕੰਮਲ ਬੰਦ ਕਰਨ ਲਈ ਸਹਿਮਤ ਨਹੀਂ ਹੋਏ ਸਨ। ਹੋਰ ਕਦਮਾਂ ਵਿਚ ਹਰ ਇਕ ਲਈ ਮਾਸਕ ਲਾਜਮੀ ਪਹਿਣਨਾ, ਅੰਤਰ ਰਾਜ ਆਵਾਜਾਈ ਬੰਦ ਕਰਨਾ, ਹੋਰ ਦੇਸ਼ਾਂ ਵਿਚਾਲੇ ਆਵਾਜਾਈ ਬੰਦ ਕਰਨਾ , ਬਾਰ ਅਤੇ ਰੈਸਟੋਰੈਂਟਾਂ ਸਮੇਤ ਸਾਰੇ ਹੌਟ ਸਪਾਟ ਸਥਾਨ ਬੰਦ ਕਰਨਾ ਤੇ ਕੋਰੋਨਾ ਦੇ ਲੱਛਣਾਂ ਵਾਲੇ ਵਿਅਕਤੀਆਂ ਨੂੰ ਪਰਿਵਾਰਾਂ ਤੋਂ ਦੂਰ ਰੈਸਟੋਰੈਂਟਾਂ ਵਿਚ ਠਹਿਰਾਉਣਾ ਸ਼ਾਮਿਲ ਹਨ।

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026