Posted on July 28th, 2020

ਸ਼ਹੀਦੀ ਅਸਥਾਨ ਭਾਈ ਤਾਰੂ ਸਿੰਘ ਜੀ
ਲਾਹੌਰ- ਸਥਾਨਕ ਲੱਖਾ ਬਾਜ਼ਾਰ ਵਿੱਚ ਸ਼ਹੀਦੀ ਅਸਥਾਨ ਭਾਈ ਤਾਰੂ ਸਿੰਘ ਜੀ ਦੇ ਨੇੜੇ ਪੈਂਦੇ ਗੁਰਦੁਆਰਾ ਸ਼ਹੀਦ ਗੰਜ ਦੇ ਨਾਲ ਵਾਲੀ ਜ਼ਮੀਨ 'ਤੇ ਕਬਜ਼ੇ ਦੀਆਂ ਕੋਸ਼ਿਸ਼ਾਂ ਸਬੰਧੀ ਜਾਣਕਾਰੀ ਬਾਹਰ ਆਉਣ ਤੋਂ ਬਾਅਦ ਇਵੈਕੂਈ ਟ੍ਰਸਟ ਪ੍ਰਾਪਰਟੀ ਬੋਰਡ ਹਰਕਤ ਵਿੱਚ ਆਇਆ ਹੈ।
ਇਹ ਅਸਥਾਨ ਸਿੱਖ ਭਾਈਚਾਰੇ ਲਈ ਬੇਹੱਦ ਆਸਥਾ ਵਾਲਾ ਹੈ ਕਿਉਂਕਿ ਇੱਥੇ ਭਾਈ ਤਾਰੂ ਸਿੰਘ ਜੀ ਨੂੰ 1745 ਵਿੱਚ ਸ਼ਹੀਦ ਕੀਤਾ ਗਿਆ ਸੀ।
ਸੋਹੇਲ ਭੱਟ ਨਾਂ ਦਾ ਇੱਕ ਸਿਰਫਿਰਾ, ਜੋ ਕਿ ਖੁਦ ਨੂੰ ਦਰਗਾਹ ਹਜ਼ਰਤ ਸ਼ਾਹ ਕਾਕੂ ਦਾ ਮਜੌਰ ਅਖਵਾਉਂਦਾ ਹੈ, ਦਾਅਵਾ ਕਰ ਰਿਹਾ ਹੈ ਕਿ ਇਹ ਜਗ੍ਹਾ ਨਾਲ ਲੱਗਦੀ ਜ਼ਮੀਨ ਮਸਜਿਦ ਦੀ ਹੈ ਅਤੇ ਇਹ ਮਦਰੱਸੇ ਵਾਸਤੇ ਸੀ।
test
ਹੁਣ ਇਵੈਕੂਈ ਟ੍ਰਸਟ ਪ੍ਰਾਪਰਟੀ ਬੋਰਡ ਲਾਹੌਰ (ਪਾਕਿਸਤਾਨ) ਨੇ ਗੁਰਦੁਆਰਾ ਭਾਈ ਤਾਰੂ ਸਿੰਘ ਦੇ ਬਾਹਰ ਬੈਠ ਕੇ ਨਫਰਤੀ ਭਾਸ਼ਣ ਦੇਣ ਵਾਲੇ ਸੁਹੇਲ ਭੱਟ ਖਿਲਾਫ ਡੀ ਆਈ ਜੀ ਲਾਹੌਰ ਨੂੰ ਦਰਖਾਸਤ ਦਿੱਤੀ ਹੈ ਕਿ ਪਾਕਿਸਤਾਨ ਨੂੰ ਬਦਨਾਮ ਕਰਨ ਵਾਲੇ ਇਸ ਸ਼ਖਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026