Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਉਤਰਾਖੰਡ ਵਿਚ ਹੜ੍ਹਾਂ ਕਾਰਨ 3000 ਦੇ ਲਗਪਗ ਲੋਕ ਲਾਪਤਾ

Posted on June 28th, 2013

200 ਪਿੰਡ ਤਬਾਹ ਹੋ ਗਏ ਅਤੇ 2232 ਮਕਾਨ ਰੁੜ੍ਹ ਗਏ 

ਉਤਰਾਖੰਡ ਵਿਚ ਬਚਾਅ ਕਾਰਜਾਂ ਦੌਰਾਨ ਮਲਬੇ ਹੇਠਾਂ ਦਬੀਆਂ ਲਾਸ਼ਾਂ ਨੂੰ ਲੱਭਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਰਿਪੋਰਟਾਂ ਮਿਲ ਰਹੀਆਂ ਹਨ ਕਿ ਹੜ੍ਹਾਂ ਕਾਰਨ 3000 ਦੇ ਲਗਪਗ ਲੋਕ ਲਾਪਤਾ ਹਨ। ਇਨ੍ਹਾਂ ਹੜ੍ਹਾਂ ਵਿਚ 200 ਪਿੰਡ ਤਬਾਹ ਹੋ ਗਏ ਅਤੇ 2232 ਮਕਾਨ ਰੁੜ੍ਹ ਗਏ ਜਾਂ ਮਲਬੇ ਦੇ ਢੇਰ 'ਚ ਬਦਲ ਗਏ। 

ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ, ਉੱਤਰਾਖੰਡ ਦੇ ਮੁੱਖ ਮੰਤਰੀ ਵਿਜੇ ਬਹੁਗੁਣਾ ਅਤੇ ਸੈਨਾ ਮੁਖੀ ਜਨਰਲ ਬਿਕਰਮ ਸਿੰਘ ਦੀ ਮੌਜੂਦਗੀ ਵਿਚ ਦੇਹਰਾਦੂਨ ਵਿਚ ਇਕ ਸਮਾਰੋਹ ਦੌਰਾਨ ਹਵਾਈ ਫ਼ੌਜ ਦੇ ਪੰਜ, ਐਨ. ਡੀ. ਆਰ. ਐਫ. ਦੇ 9 ਅਤੇ ਇੰਡੋ ਤਿਬਤੀਅਨ ਬਾਰਡਰ ਪੁਲਿਸ ਦੇ 6 ਜਵਾਨਾਂ ਨੂੰ ਗਾਰਡ ਆਫ ਆਨਰ ਪੇਸ਼ ਕੀਤਾ ਗਿਆ। ਇਸ ਮੌਕੇ ਸ੍ਰੀ ਸ਼ਿੰਦੇ ਨੇ ਕਿਹਾ ਕਿ 20 ਸ਼ਹੀਦ ਹੋਏ ਸੈਨਿਕਾਂ ਨੂੰ ਗਾਰਡ ਆਫ ਆਨਰ ਰਾਸ਼ਟਰ ਦੀ ਸੇਵਾ ਲਈ 20 ਸੈਨਿਕਾਂ ਵਲੋਂ ਦਿੱਤੀ ਕੁਰਬਾਨੀ ਨੂੰ ਯਾਦ ਕਰਨ ਲਈ ਸਾਡਾ ਇਹ ਬਹੁਤ ਛੋਟਾ ਜਿਹਾ ਕਦਮ ਹੈ। ਅਸੀਂ ਉਨ੍ਹਾਂ ਲੋਕਾਂ ਲਈ ਪ੍ਰਾਰਥਨਾ ਕਰਦੇ ਹਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਕੇਂਦਰੀ ਗ੍ਰਹਿ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵੱਡੀ ਗਿਣਤੀ ਵਿਚ ਲੋਕ ਲਾਪਤਾ ਹਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਮਲਬੇ ਦੇ ਢੇਰਾਂ ਹੇਠ ਦੱਬੀਆਂ ਹੋਈਆਂ ਹਨ ਅਤੇ ਹੁਣ ਉਨ੍ਹਾਂ ਲੱਭਣ 'ਤੇ ਧਿਆਨ ਕੇਂਦਰਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਬਦਰੀਨਾਥ ਇਲਾਕੇ ਵਿਚ ਫਸੇ ਹੋਏ ਹਨ ਉਨ੍ਹਾਂ ਵਿਚੋਂ ਬਿਮਾਰ, ਬਜੁਰਗ ਅਤੇ ਔਰਤਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿਚ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਹਵਾਈ ਫ਼ੌਜ ਦੇ ਹੈਲੀਕਾਪਟਰ ਬਚਾਅ ਅਤੇ ਰਾਹਤ ਕਾਰਜਾਂ ਲਈ ਸੂਬੇ ਵਿਚ 15 ਦਿਨ ਹੋਰ ਰਹਿਣਗੇ। 



Archive

RECENT STORIES