Posted on July 29th, 2020

ਏਜੀਪੀਸੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ
ਲਾਹੌਰ (ਬਲਿਵੰਦਰਪਾਲ ਸਿੰਘ ਖਾਲਸਾ) ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਉਹ ਪਾਕਿਸਤਾਨੀ ਵਕਫ ਬੋਰਡ ਦੇ ਉਚ ਅਧਿਕਾਰੀਆਂ ਦੇ ਸੰਪਰਕ ਵਿਚ ਹਨ ਤੇ ਪਾਕਿਸਤਾਨ ਪੰਜਾਬ ਸਰਕਾਰ ਤੇ ਗਵਰਨਰ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਤਾਂ ਕਿ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਅਸਥਾਨ ਬਾਰੇ ਪੈਦਾ ਹੋਏ ਤਣਾਅ ਨੂੰ ਘਟਾਇਆ ਜਾਵੇ ਤੇ ਹਾਲਾਤ ਸ਼ਾਂਤ ਕੀਤੇ ਜਾਣ।
ਏਜੀਪੀਸੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਹਿੰਮਤ ਸਿੰਘ ਨੇ ਖਬਰ ਦੇਂਦਿਆਂ ਕਿਹਾ ਕਿ ਕੁਝ ਅਜਿਹੀਆਂ ਤਾਕਤਾਂ ਹਰ ਥਾਂ ਤੇ ਹਰ ਦੇਸ਼ ਵਿਚ ਹੁੰਦੀਆਂ ਹਨ ਜੋ ਸਹਿਣਸ਼ੀਲਤਾ ਤੇ ਧਰਮਾਂ ਦੀ ਸਹਿਹੋਂਦ ਵਿਚ ਯਕੀਨ ਨਹੀਂ ਰੱਖਦੀਆਂ ਹੁੰਦੀਆਂ ਪਰ ਸਰਕਾਰਾਂ ਆਪਣੇ ਅਸਰ ਰਸੂਖ ਦੀ ਵਰਤੋਂ ਕਰਕੇ ਹਾਲਾਤ ਨੂੰ ਨਾਰਮਲ ਕਰ ਲੈਂਦੀਆਂ ਹੁੰਦੀਆਂ ਹਨ।
ਸਿੱਖ ਆਗੂਆਂ ਨੇ ਦੱਸਿਆ ਕਿ ਕੁਝ ਗਲਤਫਹਿਮੀਆਂ ਕਰਕੇ ਕਦੇ ਕਦੇ ਹਾਲਾਤ ਟੇਢੇ ਮੇਢੇ ਹੋ ਜਾਂਦੇ ਹਨ ਪਰ ਹੌਲੀ ਹੌਲੀ ਸਭ ਠੀਕ ਕਰ ਲਿਆ ਜਾਵੇਗਾ। ਸਿੱਖ ਮੁਸਲਿਮ ਦੋਸਤੀ ਬਹੁਤ ਡੂੰਘੀ ਹੈ ਤੇ ਇਸ ਨੂੰ ਕਿਸੇ ਵੀ ਤਰਾਂ ਤੋੜਿਆ ਨਹੀਂ ਜਾ ਸਕਦਾ। ਪਾਕਿਸਤਾਨ ਸਰਕਾਰ ਤੇ ਪਾਕਿਸਤਾਨ ਦੇ ਅਵਾਮ ਨੇ ਪਿਛਲੇ ਸਾਲ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਸਤੇ ਅਰਬਾਂ ਰੁਪਏ ਲਾ ਕੇ ਜੋ ਸੇਵਾ ਕੀਤੀ ਹੈ, ਉਸਦੀ ਇਤਿਹਾਸ ਵਿਚ ਕਿਤੇ ਮਿਸਾਲ ਨਹੀਂ ਮਿਲਦੀ। ਆਗੂਆ ਨੇ ਉਮੀਦ ਜਤਾਂਦਿਆਂ ਕਿਹਾ ਹੈ ਕਿ ਬਹੁਤ ਛੇਤੀ ਹਾਲਤ ਸੁਧਰ ਜਾਵੇਗੀ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026