Posted on July 30th, 2020

ਅੰਮ੍ਰਿਤਸਰ- ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਸਰਪ੍ਰਸਤੀ ਹੇਠ ਕਾਰਜਸ਼ੀਲ ਕਮੇਟੀ ਨੇ ਰਾਮ ਮੰਦਰ ਦੀ ਉਸਾਰੀ ਲਈ ਗੁਰਦੁਆਰਿਆਂ ਤੋਂ ਮਿੱਟੀ ਤੇ ਸਰੋਵਰਾਂ ਤੋਂ ਜਲ ਲਿਆਉਣ ਦੀ ਕਾਰਵਾਈ 'ਤੇ ਇਤਰਾਜ਼ ਕੀਤਾ ਹੈ।
ਕਮੇਟੀ ਵਲੋਂ ਜਾਰੀ ਬਿਆਨ 'ਚ ਆਗੂਆਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਕਦੀ ਵੀ ਕਿਸੇ ਧਰਮ ਦੇ ਧਾਰਮਿਕ ਸਥਾਨ ਦੀ ਉਸਾਰੀ ਵਿੱਚ ਦਖ਼ਲ ਨਹੀਂ ਦਿੱਤਾ ਅਤੇ ਨਾ ਹੀ ਕਦੀ ਕਿਸੇ ਹੋਰ ਧਰਮ ਦੇ ਪੈਰੋਕਾਰਾਂ ਨੂੰ ਆਪਣੇ ਧਰਮ ਦੇ ਨਿਆਰੇਪਨ ਨੂੰ ਮਿਲਗੋਭਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ।
ਉਨ੍ਹਾਂ ਕਿਹਾ ਰਾਮ ਮੰਦਿਰ ਦੀ ਉਸਾਰੀ ਹਿੰਦੂ ਰਹੁਰੀਤਾਂ ਅਨੁਸਾਰ ਹੋਣੀ ਚਾਹੀਦੀ ਹੈ, ਇਸ ਵਿੱਚ ਸਿੱਖਾਂ ਨੂੰ ਕੋਈ ਇਤਰਾਜ਼ ਨਹੀਂ। ਪਰ ਜਦ ਰਾਮ ਜਨਮ ਭੁਮੀ ਦੇ ਮੁੱਦੇ 'ਤੇ ਸੋਚੀ ਸਮਝੀ ਸਾਜਿਸ਼ ਹੇਠ ਗੁਰਦੁਆਰਿਆਂ ਤੋਂ ਮਿੱਟੀ ਤੇ ਸਰੋਵਰਾਂ ਤੋਂ ਜਲ ਲਿਆ ਕੇ ਸਿੱਖ ਦੀ ਵਿਲੱਖਣਤਾ ਦੇ ਸਿਧਾਂਤ ਨੂੰ ਸੱਟ ਮਾਰਕੇ ਬ੍ਰਾਹਮਣ ਮੱਤ ਦਾ ਅੰਗ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸਿੱਖ ਇਸਦਾ ਸਖ਼ਤ ਵਿਰੋਧ ਕਰਨ ਲਈ ਮਜਬੂਰ ਹਨ।
ਸਿੱਖ ਧਰਮ ਦੀ ਵੱਖਰੀ ਫਿਲਾਸਫੀ ਦੇ ਆਦਰਸ਼ ਨੂੰ ਸਪੱਸ਼ਟ ਕਰਦਿਆਂ ਕਮੇਟੀ ਮੈਂਬਰਾਂ ਨੇ ਕਿਹਾ ਕਿ ਸਿੱਖ ਧਰਮ ਕਿਸੇ ਵੀ ਧਰਮ ਦੀ ਭਾਵਨਾਵਾਂ ਨੂੰ ਠੇਸ ਪਹੁਚਾਉਣ ਵਿੱਚ ਯਕੀਨ ਨਹੀਂ ਰੱਖਦਾ ਤੇ ਨਾ ਕਿਸੇ ਧਰਮ ਦੀ ਮਰਿਯਾਦਾ ਵਿੱਚ ਦਖ਼ਲ ਦਿੰਦਾ ਹੈ। ਰਾਮ ਮੰਦਰ ਦੀ ਉਸਾਰੀ ਕਰ ਰਹੇ ਹਿੰਦੂ ਆਗੂਆਂ ਨੂੰ ਅਜਿਹੀਆਂ ਕਾਰਵਾਈਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਸਿੱਖ ਆਗੂਆਂ ਨੂੰ ਵੀ ਜ਼ਾਬਤੇ 'ਚ ਰਹਿਣਾ ਚਾਹੀਦਾ ਹੈ।
ਭੁਮੀ ਪੂਜਨ ਦੇ ਪ੍ਰਬੰਧਕਾਂ ਦੀ ਸਾਜਿਸ਼ ਤੋ ਸੁਚੇਤ ਰਹਿਣ ਦਾ ਸੰਦੇਸ਼ ਦਿੰਦਿਆਂ ਆਗੂਆਂ ਨੇ ਕਿਹਾ ਕਿ ਉਹ ਸਿੱਖਾਂ ਨੂੰ ਧਰਮ ਤੋਂ ਦੂਰ ਕਰਨ ਦਾ ਯਤਨ ਕਰ ਰਹੇ ਹਨ, ਜੋ ਕਿ ਸੰਭਵ ਨਹੀਂ ਹੋਣ ਦਿੱਤਾ ਜਾਵੇਗਾ।
ਬਿਆਨ ਜਾਰੀ ਕਰਨ ਵਾਲ਼ਿਆਂ ਵਿੱਚ ਮੁੱਖ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ, ਬਲਬੀਰ ਸਿੰਘ ਹਿਸਾਰ, ਮਹਾਬੀਰ ਸਿੰਘ ਸੁਲਤਾਨ ਵਿੰਡ, ਸੁਖਰਾਜ ਸਿੰਘ ਵੇਰਕਾ, ਕੁਲਦੀਪ ਸਿੰਘ ਦੁਬਾਲੀ ਆਦਿ ਸ਼ਾਮਲ ਹਨ।

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026