Posted on July 30th, 2020

ਬਹਿ ਕੇ ਬੇਰੀ ਤੋੜਦੀ ਹੋਈ ਇੱਕ ਪੰਜਾਬਣ
-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ੜ੍ਹਦੀ ਕਲਾ ਬਿਊਰੋ
ਜਦ ਪੇਂਡੂ ਪੰਜਾਬ 'ਚ ਕੈਨੇਡਾ ਦੀ ਗੱਲ ਚਲਦੀ ਹੈ ਤਾਂ ਪੰਜਾਬੀਆਂ ਦੇ ਮਨਾਂ 'ਚ ਇਹ ਖਿਆਲ ਮਨ 'ਚ ਜ਼ਰੂਰ ਆਉਂਦਾ ਹੈ ਕਿ ਉੱਥੇ ਪੰਜਾਬੀ ਬੇਰੀ ਤੋੜਦੇ ਹਨ। ਮਨ ਵਿੱਚ ਸਵਾਲ ਵੀ ਉਪਜਦਾ ਹੈ ਕਿ ਕਿਵੇਂ ਤੋੜਦੇ ਹੋਣਗੇ?
ਬੇਰੀ ਨਾਲ ਜੁੜੀਆਂ ਕਵਿਤਾਵਾਂ ਅਤੇ ਗੀਤ ਵੀ ਮਕਬੂਲ ਹੋਏ। ਪੜ੍ਹੀ ਲਿਖੀ ਇੱਕ ਧੀ ਵਲੋਂ ਆਪਣੇ ਮਾਪਿਆਂ ਨੂੰ ਮਾਰਿਆ ਗਿਆ ਮਿਹਣਾ, ਹਰਭਜਨ ਮਾਨ ਨੇ ਬਾਖੂਬੀ ਗਾਇਆ ਸੀ; "ਬਾਪੂ ਤੇਰੇ ਕੁੜਮਾਂ ਨੇ, ਧੀ ਨੂੰ ਬੇਰੀ ਤੋੜਨ ਲਾ ਤਾ"
ਬੇਰੀ ਤੋੜਨਾ ਕੰਮ ਵੀ ਹੈ, ਚਿੱਤ ਰਾਜ਼ੀ ਕਰਨ ਦਾ ਢੰਗ ਵੀ ਅਤੇ ਮਜਬੂਰੀ ਵੀ।
ਇਸ ਬੇਰੀ ਦਾ ਪੰਜਾਬ ਵਾਲੇ ਬੇਰਾਂ ਜਾਂ ਬੇਰੀਆਂ ਨਾਲ ਕੋਈ ਸਬੰਧ ਨਹੀਂ ਬਲਕਿ ਇਹ ਰਸਬੇਰੀ ਹੈ। ਇਸਨੂੰ ਕਿਵੇਂ ਲਾਇਆ, ਪਾਲ਼ਿਆ ਤੇ ਤੋੜਿਆ ਜਾਂਦਾ? ਕਿੰਨਾ ਕੁ ਕੰਮ ਹੁੰਦਾ, ਕੌਣ ਕਰਦਾ? ਕਿੰਨਾ ਖਰਚਾ ਹੋ ਜਾਂਦਾ, ਕਿੰਨੇ ਪੈਸੇ ਬਚ ਜਾਂਦੇ ਅਤੇ ਅਜਿਹੇ ਹੋਰ ਸਵਾਲ ਅਕਸਰ ਮਨ 'ਚ ਆਉਂਦੇ ਹਨ। ਪੰਜਾਬ ਵਾਲਿਆਂ ਨੇ ਤਾਂ ਕੀ, ਕੈਨੇਡਾ ਵਸਦੇ ਬਹੁਤੇ ਪੰਜਾਬੀਆਂ ਨੇ ਵੀ ਬੇਰੀ ਟੁੱਟਦੀ ਨਹੀਂ ਵੇਖੀ, ਬੱਸ ਸੁਣਿਆ ਹੋਇਆ।
"ਚੈਨਲ ਪੰਜਾਬੀ" ਵਲੋਂ ਬੇਰੀ ਤੋੜਨ 'ਤੇ ਅਹਿਮ ਰਿਪੋਰਟ ਜਸਕਰਨ ਸਹੋਤਾ ਨੇ ਤਿਆਰ ਕੀਤੀ ਹੈ, ਉਮੀਦ ਹੈ ਕਿ ਤੁਹਾਨੂੰ ਬੇਹੱਦ ਰੌਚਕ ਵੀ ਲੱਗੇਗੀ ਅਤੇ ਨਾਲ ਹੀ ਬਹੁਤ ਸਾਰੀ ਜਾਣਕਾਰੀ ਵੀ ਮਿਲ ਜਾਵੇਗੀ।
ਕਹਾਵਤ ਹੈ, "ਘੋੜੀ ਚੜ੍ਹੇ ਨੀ ਪਰ ਚੜ੍ਹਦੇ ਵੇਖੇ ਨੇ" ਤੇ ਇਹ ਰਿਪੋਰਟ ਵੇਖ ਕੇ ਤੁਸੀਂ ਕਹਿ ਸਕੋਂਗੇ ਕਿ ਬੇਰੀ ਤੋੜੀ ਨੀ ਪਰ ਬੇਰੀ ਤੋੜਦੇ ਵੇਖੇ ਨੇ।

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026