Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੈਲਾਨੀਆਂ ਵਾਸਤੇ ਵੈਨਕੂਵਰ 'ਚ ਬਣਿਆ ਇੱਕ ਨਵਾਂ ਆਕਰਸ਼ਣ

Posted on June 28th, 2013

 'ਫਲਾਈ ਓਵਰ ਕੈਨੇਡਾ' ਰਾਹੀਂ ਹੋਣਗੇ ਪੂਰੇ ਕੈਨੇਡਾ ਦੇ ਦਰਸ਼ਨ

ਸਰੀ (ਗੁਰਪ੍ਰੀਤ ਸਿੰਘ ਸਹੋਤਾ)-ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਕੈਨੇਡਾ ਦੇ ਖੁਬਸੂਰਤ ਸੂਬੇ ਬਿ੍ਟਿਸ਼ ਕੋਲੰਬੀਆ 'ਚ ਘੁੰਮਣ ਫਿਰਨ ਤੇ ਇਸਦੇ ਕੁਦਰਤੀ ਨਜ਼ਾਰਿਆਂ ਨੂੰ ਮਾਨਣ ਲਈ ਆਉਣ ਵਾਲੇ ਲੱਖਾਂ ਸੈਲਾਨੀਆਂ ਲਈ ਵੈਨਕੂਵਰ ਡਾਊਟਾਊਨ ਵਿਖੇ 'ਫਲਾਈ ਓਵਰ ਕੈਨੇਡਾ' ਨਾਮਕ ਇੱਕ ਸੰਸਾਰ ਪੱਧਰ ਦੇ ਨਵੇਂ ਆਕਰਸ਼ਣ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ਰਾਹੀਂ ਸਿਰਫ 15 ਤੋਂ 20 ਡਾਲਰ ਖਰਚ ਕੇ ਪੂਰੇ ਕੈਨੇਡਾ ਦੇ ਨਜ਼ਾਰੇ ਦੇਖੇ ਜਾ ਸਕਣਗੇ | ਵੈਨਕੂਵਰ ਦੇ ਮਸ਼ਹੂਰ ਕੈਨੇਡਾ ਪਲੇਸ ਵਿਖੇ ਸਥਿਤ ਇੱਕ ਵੱਡੇ ਥਿਏਟਰ 'ਚ ਚਾਰੇ ਪਾਸੇ ਥ੍ਰੀ-ਡੀ ਸਕਰੀਨਾਂ ਲਾ ਕੇ ਇੱਕ ਅਜਿਹੀ ਸੀਟ 'ਤੇ ਬਿਠਾਇਆ ਜਾਵੇਗਾ, ਜੋ ਹਵਾ 'ਚ ਲਟਕ ਕੇ ਅੱਗੇ ਆ ਰਹੇ ਦਿ੍ਸ਼ ਦੇ ਮੁਤਾਬਿਕ ਉੱਪਰ-ਥੱਲੇ ਜਾਂ ਸੱਜੇ-ਖੱਬੇ, ਕਦੇ ਹੌਲੀ ਤੇ ਕਦੇ ਬਹੁਤ ਤੇਜ਼ ਗਤੀ ਨਾਲ ਹਿੱਲੇਗੀ, ਜਿਸ ਨਾਲ ਸੀਟ 'ਚ ਬੈਠੇ ਵਿਅਕਤੀ ਨੂੰ ਇੰਝ ਪ੍ਰਤੀਤ ਹੋਵੇਗਾ ਕਿ ਉਹ ਇੱਕ ਪੰਛੀ ਵਾਂਗ ਹਵਾ 'ਚ ਉਡ ਰਿਹਾ ਹੈ ਤੇ ਉਪਰੋਂ ਨਜ਼ਾਰੇ ਦੇਖ ਰਿਹਾ ਹੈ | 

ਵੈਨਕੂਵਰ ਤੋਂ ਸ਼ੁਰੂ ਹੋ ਕੇ ਕੈਨੇਡਾ ਦੇ ਹੋਰ ਸ਼ਹਿਰਾਂ ਤੇ ਮਹੱਤਵਪੂਰਨ ਸਥਾਨਾਂ ਤੋਂ ਹੁੰਦਾ ਹੋਇਆ ਉਕਤ ਵਿਅਕਤੀ ਮਹਿਜ਼ 30 ਮਿੰਟ 'ਚ ਪੱਛਮੀ ਕੈਨੇਡਾ ਤੋਂ ਮੁਲਕ ਦੇ ਦੂਜੇ ਸਿਰੇ ਪੂਰਬੀ ਕੈਨੇਡਾ ਪਹੁੰਚ ਜਾਵੇਗਾ | 29 ਜੂਨ ਤੋਂ ਜਨਤਕ ਤੌਰ 'ਤੇ ਖੁੱਲ੍ਹ ਰਹੇ ਇਸ ਸੰਗੀਤ ਭਰਪੂਰ ਆਕਰਸ਼ਣ ਲਈ ਸਥਾਨਕ ਲੋਕਾਂ 'ਚ ਵੀ ਭਾਰੀ ਉਤਸ਼ਾਹ ਹੈ ਤੇ ਹੁਣ ਤੋਂ ਹੀ ਇਸ ਦੀਆਂ ਟਿਕਟਾਂ ਧੜਾ-ਧੜ ਵਿਕ ਰਹੀਆਂ ਹਨ | ਭਾਰਤ ਜਾਂ ਦੁਨੀਆ ਦੇ ਹੋਰਨਾਂ ਮੁਲਕਾਂ ਤੋਂ ਵੈਨਕੂਵਰ ਇਲਾਕੇ 'ਚ ਆਉਣ ਵਾਲੇ ਸੈਲਾਨੀਆਂ ਲਈ ਇਹ ਇੱਕ ਅਜੂਬਾ ਸਿੱਧ ਹੋਵੇਗਾ | ਦਿਲਚਸਪ ਗੱਲ ਇਹ ਹੈ ਕਿ ਇਹ ਆਕਰਸ਼ਣ ਵੈਨਕੂਵਰ ਡਾਊਨਟਾਊਨ ਦੇ ਨਾਲ ਸਥਿਤ ਹੋਰ ਆਕਰਸ਼ਣਾਂ ਗੈਸ ਟਾਊਨ, ਵੈਨਕੂਵਰ ਕਨਵੈਨਸ਼ਨ ਸੈਂਟਰ, ਕੈਨੇਡਾ ਪਲੇਸ, ਸਟੈਨਲੀ ਪਾਰਕ ਆਦਿ ਦੇ ਬਿਲਕੁਲ ਲਾਗੇ ਹੈ |



Archive

RECENT STORIES