Posted on August 3rd, 2020

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ
ਅਮਰੀਕਨਾਂ ਦੀ ਨਿੱਜੀ ਜਾਣਕਾਰੀ ਚੋਰੀ ਕਰਨ ਦੇ ਦੋਸ਼ ਹੇਠ ਬੀਤੇ ਹਫਤੇ ਰਾਸ਼ਟਰਪਤੀ ਟਰੰਪ ਨੇ ਟਿਕਟੌਕ ਜਲਦ ਬੰਦ ਕਰਨ ਦਾ ਬਿਆਨ ਦਾਗਿਆ ਸੀ ਪਰ ਹੁਣ ਉਸ ਬਿਆਨ ਤੋਂ ਬਦਲ ਗਏ ਹਨ।
ਟਰੰਪ ਨੇ ਤਾਜ਼ਾ ਬਿਆਨ 'ਚ ਆਖਿਆ ਕਿ ਜੇਕਰ ਅਮਰੀਕਾ 'ਚ ਟਿਕਟੌਕ ਚਲਦੀ ਰੱਖਣੀ ਹੈ ਤਾਂ ਅਮਰੀਕਨ ਕੰਪਨੀ ਮਾਈਕਰੋਸੌਫਟ 45 ਦਿਨਾਂ ਦੇ ਅੰਦਰ ਅੰਦਰ ਇਸਨੂੰ ਖਰੀਦ ਲਵੇ।
ਟਰੰਪ ਨੇ ਇਹ ਵੀ ਕਿਹਾ ਕਿ ਇਸ ਡੀਲ 'ਚੋਂ ਅਮਰੀਕਨ ਖ਼ਜ਼ਾਨੇ ਨੂੰ ਮੋਟੀ ਰਕਮ ਮਿਲਣੀ ਚਾਹੀਦੀ ਹੈ। ਹੁਣ ਮਾਈਕਰੋਸੌਫਟ ਦੇ ਅਧਿਕਾਰੀ 15 ਸਤੰਬਰ ਤੋਂ ਪਹਿਲਾਂ ਪਹਿਲਾਂ ਇਹ ਡੀਲ ਸਿਰੇ ਚਾੜ੍ਹਨ ਦੀ ਕੋਸ਼ਿਸ਼ ਕਰਨਗੇ।
ਇਸਦਾ ਮਤਲਬ ਇਹ ਨਿਕਲੇਗਾ ਕਿ ਟਿਕਟੌਕ ਰਾਹੀਂ ਜਿਹੜਾ ਲੋਕਾਂ ਦਾ ਡੈਟਾ ਚੀਨ ਚੋਰੀ ਕਰ ਰਿਹਾ ਸੀ, ਉਹ ਹੁਣ ਅਮਰੀਕਾ ਕਰੇਗਾ। ਇਸ ਵਕਤ ਲੋਕਾਂ ਦਾ ਡੈਟਾ ਹੀ ਵੱਡਾ ਖਜ਼ਾਨਾ ਬਣਿਆ ਹੋਇਆ ਹੈ, ਜਿਸ ਨਾਲ ਕਿਸੇ ਮੁਲਕ ਦਾ ਵਪਾਰ ਅਤੇ ਰੱਖਿਆ ਜੁੜੇ ਹੋਏ ਹਨ।

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026

Posted on June 3rd, 2026

Posted on June 2nd, 2026

Posted on June 1st, 2026