Posted on August 4th, 2020

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ
ਨਿਊਯਾਰਕ ਦੇ ਟਾਈਮਜ਼ ਸੁਕੇਅਰ ਦੀਆਂ ਵੱਡ ਆਕਾਰੀ ਸਕਰੀਨਾਂ ਇਸ ਸੈਲਾਨੀ ਸਥਾਨ ਦੀ ਖਿੱਚ ਦਾ ਕੇਂਦਰ ਹਨ, ਜਿਨ੍ਹਾਂ ਨੂੰ ਦੇਖ ਕੇ ਨਿਊਯਾਰਕ ਦੀ ਚਕਾਚੌਂਧ ਦੇ ਦਰਸ਼ਨ ਹੁੰਦੇ ਹਨ। ਜਦੋਂ ਪੰਜ ਅਗਸਤ ਨੂੰ ਭਾਰਤ ਵਿੱਚ ਅਯੁੱਧਿਆ ਵਿਖੇ ਬਾਬਰੀ ਮਸਜਿਦ ਢਾਹ ਕੇ ਬਣਾਏ ਜਾ ਰਹੇ ਰਾਮ ਮੰਦਰ ਦਾ ਭੂਮੀ ਪੂਜਨ ਹੋਵੇਗਾ ਤਾਂ ਉਸ ਸਮੇਂ ਇਨ੍ਹਾਂ ਸਕਰੀਨਾਂ ‘ਤੇ ਇਸ ਰਾਮ ਮੰਦਰ ਨਾਲ ਸੰਬੰਧਤ ਇਸ਼ਤਿਹਾਰ ਚੱਲਦੇ ਹੋਣਗੇ।
ਇਹ ਖੁਲਾਸਾ ਅਮਰੀਕਾ ਅਧਾਰਤ ਮਨੁੱਖੀ ਅਧਿਕਾਰ ਕਾਰਕੁੰਨ ਅਤੇ ਵਕੀਲ ਅਰਜੁਨ ਸਿੰਘ ਸੇਠੀ ਨੇ ਕੀਤਾ ਹੈ। ਉਨ੍ਹਾਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਭਾਰਤ ਦੇ ਅੱਡ ਅੱਡ ਸੂਬਿਆਂ ‘ਚ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਨਸਲਕੁਸ਼ੀ ਬਾਰੇ ਅਮਰੀਕਾ ਦੀਆਂ ਉੱਚ ਕਮੇਟੀਆਂ ਅੱਗੇ ਅਕਸਰ ਬੋਲਣ ਵਾਲੇ ਵਕੀਲ ਅਰਜੁਨੁ ਸਿੰਘ ਸੇਠੀ ਨੇ ਅਜਿਹੇ ਇਸ਼ਤਿਹਾਰਾਂ ਨੂੰ ਚੱਲਣ ਨਾ ਦੇਣ ਦੀ ਮੰਗ ਕੀਤੀ ਹੈ। ![]()
ਸੇਠੀ ਮੁਤਾਬਕ ਇਹ ਇਸ਼ਤਿਹਾਰ ਭਾਰਤ ‘ਚ ਮੁਸਲਮਾਨਾਂ ਦੀ ਨਸਲਕੁਸ਼ੀ ਅਤੇ ਉਨ੍ਹਾਂ ਨੂੰ ਖਤਮ ਕਰਨ ਦੰਦ ਜਸ਼ਨ ਹੋਣਗੇ, ਜੋ ਚੱਲਣੇ ਨਹੀਂ ਚਾਹੀਦੇ।
ਅਮਰੀਕਾ ‘ਚ ਪੈਸਾ ਖਰਚ ਕੇ ਹਿੰਦੂ ਕੱਟੜਪੰਥੀਆਂ ਵਲੋਂ ਚਲਵਾਏ ਜਾ ਰਹੇ ਇਹ ਇਸ਼ਤਿਹਾਰ ਭੜਕਾਊ ਸਿੱਧ ਹੋ ਸਕਦੇ ਹਨ, ਜੋ ਮੁਸਲਿਮ ਭਾਈਚਾਰੇ ਦੇ ਜ਼ਖਮਾਂ 'ਤੇ ਲੂਣ ਮਲ਼ਣ ਬਰਾਬਰ ਤਾਂ ਹਨ ਹੀ।

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026

Posted on June 3rd, 2026

Posted on June 2nd, 2026

Posted on June 1st, 2026