Posted on August 4th, 2020

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ
1992 'ਚ ਕਾਂਗਰਸ ਦੇ ਰਾਜ 'ਚ ਹੀ ਅਯੁੱਧਿਆ ਵਿਖੇ ਕੱਟੜ ਹਿੰਦੂਆਂ ਨੇ ਯੋਜਨਾਬੱਧ ਤਰੀਕੇ ਬਾਬਰੀ ਮਸਜਿਦ ਢਾਹੀ ਸੀ। ਇਹ ਕਾਂਗਰਸ ਦਾ ਨਰਮ ਹਿੰਦੂਤਵ ਹੀ ਹੈ, ਜਿਸਨੇ ਮੌਜੂਦਾ ਕੱਟੜ ਹਿੰਦੂਤਵੀਆਂ ਨੂੰ 50 ਸਾਲ ਪਾਲ਼ ਕੇ ਸੱਤਾ ਬਖਸ਼ੀ ਹੈ। ਸਮੇਂ ਸਮੇਂ ਰਾਜੀਵ ਗਾਂਧੀ, ਨਰਸਿਮਹਾ ਰਾਓ ਤੇ ਹੋਰ ਆਗੂ ਆਪਣੀ ਇਸ ਲੁਕਵੀਂ ਸੋਚ ਦਾ ਪ੍ਰਦਰਸ਼ਨ ਕਰਦੇ ਰਹੇ ਹਨ। ਇਸੇ ਲੜੀ ਨੂੰ ਹੁਣ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅਗਾਂਹ ਤੋਰਿਆ ਹੈ।
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਉਮੀਦ ਜ਼ਾਹਿਰ ਕੀਤੀ ਕਿ ਅਯੁੱਧਿਆ ’ਚ ਰਾਮ ਮੰਦਿਰ ਸਬੰਧੀ ਜੋ ਸਮਾਗਮ ਹੋਣ ਜਾ ਰਿਹਾ ਹੈ, ਉਹ ਕੌਮੀ ਏਕਤਾ, ਭਾਈਚਾਰੇ ਤੇ ਸੱਭਿਆਚਾਰਕ ਸਾਂਝ ਦੀ ਵੱਡੀ ਮਿਸਾਲ ਬਣੇਗਾ। ਰਾਮ ਮੰਦਿਰ ਭੂਮੀ ਪੂਜਾ ਸਮਾਗਮ ਸਬੰਧੀ ਉਨ੍ਹਾਂ ਕਿਹਾ ਕਿ ਭਗਵਾਨ ਰਾਮ ਸਦੀਆਂ ਤੋਂ ਭਾਰਤੀ ਉਪ ਮਹਾਦੀਪ ਦੇ ਲੋਕਾਂ ਲਈ ਪ੍ਰੇਰਨਾ ਸਰੋਤ ਰਹੇ ਹਨ। (ਪ੍ਰਿਯੰਕਾ ਗਾਂਧੀ ਵਾਡਰਾ ਦਾ ਬਿਆਨ)
ਉਨ੍ਹਾਂ ਕਿਹਾ, ‘ਰਾਮਾਇਣ ਨੇ ਭਾਰਤੀ ਉੱਪ ਮਹਾਦੀਪ ਸਮੇਤ ਸਾਰੀ ਦੁਨੀਆਂ ਦੀਆਂ ਸੱਭਿਅਤਾਵਾਂ ’ਤੇ ਵੱਡਾ ਪ੍ਰਭਾਵ ਪਾਇਆ ਹੈ। ਸਦੀਆਂ ਤੋਂ ਭਗਵਾਨ ਰਾਮ ਦੇ ਕਿਰਦਾਰ ਨੇ ਭਾਰਤੀ ਲੋਕਾਂ ਦੀ ਮਦਦ ਕੀਤੀ ਹੈ। ਭਗਵਾਨ ਰਾਮ ਦਾ ਸਬੰਧ ਹਰ ਕਿਸੇ ਨਾਲ ਹੈ। ਭਗਵਾਨ ਰਾਮ ਹਰ ਕਿਸੇ ਦਾ ਭਲਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਮਰਿਆਦਾ ਪੁਰਸ਼ੋਤਮ ਕਿਹਾ ਜਾਂਦਾ ਹੈ।’
ਉਨ੍ਹਾਂ ਕਿਹਾ ਕਿ ਰਾਮ ਮੰਦਰ ਦੀ ਉਸਾਰੀ ਲਈ ਨੀਂਹ ਪੱਥਰ ਰੱਖਣ ਸਬੰਧੀ ਸਮਾਗਮ ਭਲਕੇ 5 ਅਗਸਤ ਨੂੰ ਅਯੁੱਧਿਆ ’ਚ ਹੋਣ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਭਗਵਾਨ ਰਾਮ ਦੇ ਆਸ਼ੀਰਵਾਦ ਨਾਲ ਇਹ ਸਮਾਗਮ ਦੇਸ਼ ਦੀ ਕੌਮੀ ਏਕਤਾ, ਭਾਈਚਾਰੇ ਅਤੇ ਸੱਭਿਆਚਾਰਕ ਸਾਂਝ ਲਈ ਮੀਲ ਪੱਥਰ ਸਾਬਤ ਹੋਵੇਗਾ।
1947 'ਚ ਅੰਗਰੇਜ਼ਾਂ ਤੋਂ ਹਿੰਦੂਤਵੀਆਂ ਨੂੰ ਸਿੱਧੀ ਸੱਤਾ ਮਿਲਣੀ ਮੁਸ਼ਕਿਲ ਸੀ। ਕਾਂਗਰਸ ਨੇ 50 ਸਾਲ ਹਿੰਦੂਤਵੀਆਂ ਲਈ ਸੱਤਾ ਸੰਭਾਲੀ, ਕੁਰਸੀ ਨਿੱਘੀ ਰੱਖੀ ਅਤੇ ਫਿਰ ਸਹੀ ਸਮਾਂ ਦੇਖ ਕੇ ਸੰਭਾਲ ਦਿੱਤੀ।
ਕਾਂਗਰਸ ਦੇ ਨਰਸਿਮਹਾ ਰਾਓ ਰਾਜ ਦੌਰਾਨ 1992 'ਚ ਬਾਬਰੀ ਮਸਜਿਦ ਢੁਹਾ ਕੇ ਇਸ "ਸੱਤਾ ਤਬਦੀਲੀ" ਦਾ ਕੰਮ ਤੇਜ਼ ਕਰ ਦਿੱਤਾ ਗਿਆ ਸੀ। 1992 ਤੋਂ ਪਹਿਲਾਂ ਆਰ. ਐਸ. ਐਸ. ਅਤੇ ਹੋਰ ਹਿੰਦੂ ਸੰਗਠਨ ਇੰਦਰਾ ਗਾਂਧੀ ਵਰਗੇ ਕਾਂਗਰਸੀਆਂ ਦੀ ਖੁੱਲ੍ਹੇਆਮ ਹਮਾਇਤ ਕਰਦੇ ਰਹੇ, ਚਾਹੇ ਉਹ ਦਰਬਾਰ ਸਾਹਿਬ 'ਤੇ ਹਮਲਾ ਸੀ ਜਾਂ ਸਿੱਖਾਂ ਦਾ ਘਾਣ। ਪ੍ਰਿਯੰਕਾ ਗਾਂਧੀ ਵਾਡਰਾ ਵੀ ਆਪਣੇ ਵਡੇਰਿਆਂ ਦੇ ਕੀਤੇ 'ਤੇ ਫੁੱਲ ਚੜ੍ਹਾ ਰਹੀ ਹੈ।

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026