Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੰਦਰ ਸਮਾਗਮ ਵਿੱਚ ਸ਼ਾਮਿਲ ਨਾ ਹੋ ਕੇ ਸਮੁੱਚੀ ਕੌਮ ਨੇ ਹਿੰਦੂਤਵੀ ਤਾਕਤਾਂ ਨੂੰ ਸਪਸ਼ਟ ਮੈਸੇਜ ਦਿੱਤਾ, ਸਿੱਖ ਹਿੰਦੂਤਵ ਦਾ ਹਿੱਸਾ ਨਹੀਂ- ਗਜਿੰਦਰ ਸਿੰਘ, ਦਲ ਖਾਲਸਾ

Posted on August 5th, 2020

ਕਿਹਾ: ਗਿਆਨੀ ਇਕਬਾਲ ਸਿੰਘ ਸੋਚ ਪੱਖੋਂ ਸ਼ੁਰੂ ਤੋਂ ਹੀ 'ਬਨਾਰਸੀ/ਨਾਗ਼ਪੁਰੀ' ਹੈ, ਆਨੰਦਪੁਰੀ ਨਹੀਂ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ)- ਦਲ ਖਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ ਨੇ ਸਿੱਖ ਕੌਮ ਦੇ ਆਗੂਆਂ ਵਲੋਂ ਰਾਮ ਮੰਦਿਰ ਦੇ ਹੋਏ ਭੂਮੀਪੂਜਨ ਵਿਚ ਨਾ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਭੇਜੇ ਅਪਣੇ ਸੁਨੇਹੇ ਵਿਚ ਲਿਖਿਆ ਕਿ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਸਿੱਖ ਕੌਮ ਦਾ ਕੋਈ ਵੀ ਹਿੱਸਾ, ਰਾਮ ਮੰਦਰ ਦੇ ਭੂਮੀ ਪੂਜਨ ਸਮਾਗਮ ਵਿੱਚ ਸ਼ਾਮਿਲ ਨਹੀਂ ਹੋਇਆ। ਕੌਮ ਦੇ ਸਭ ਧਾਰਮਿਕ ਤੇ ਸਿਆਸੀ ਹਿੱਸਿਆਂ ਨੇ ਸਾਂਝੇ ਤੌਰ 'ਤੇ ਕੌਮੀ ਵਿਲੱਖਣਤਾ ਦਾ ਪ੍ਰਗਟਾਵਾ ਕੀਤਾ ਹੈ, ਜਿਸ ਲਈ ਸਭ ਮੁਬਾਰਕਬਾਦ ਦੇ ਹੱਕਦਾਰ ਹਨ।

ਇਸ ਸਮਾਗਮ ਵਿੱਚ ਸ਼ਾਮਿਲ ਨਾ ਹੋ ਕੇ ਸਮੁੱਚੀ ਕੌਮ ਨੇ ਹਿੰਦੂਤਵੀ ਤਾਕਤਾਂ ਨੂੰ ਬਹੁਤ ਸਪਸ਼ਟ ਮੈਸੇਜ ਦੇ ਦਿੱਤਾ ਹੈ, ਕਿ ਸਿੱਖ ਹਿੰਦੂਤਵ ਦਾ ਹਿੱਸਾ ਨਹੀਂ ਹਨ। ਗਿਆਨੀ ਇਕਬਾਲ ਸਿੰਘ ਸੋਚ ਪੱਖੋਂ ਸ਼ੁਰੂ ਤੋਂ ਹੀ 'ਬਨਾਰਸੀ/ਨਾਗ਼ਪੁਰੀ' ਹੈ, ਆਨੰਦਪੁਰੀ ਨਹੀਂ ਹੈ। ਇਸ ਸੋਚ ਦੇ ਹੋਰ ਵੀ ਕਈ ਲੋਕ ਸਿੱਖੀ ਭੇਖ ਵਿੱਚ ਮੌਜੂਦ ਹਨ। ਦੁਨੀਆਂ ਭਰ ਦੇ ਸਿੱਖਾਂ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਲੋਕਾਂ ਨੂੰ ਆਪਣਿਆਂ ਵਿੱਚ ਗਿਣਨਾ ਬੰਦ ਕਰ ਦੇਣ। ਪਹਿਰਾਵਾ ਆਨੰਦਪੁਰੀ ਤੇ ਸੋਚ ਬਨਾਰਸੀ ਰੱਖਣ ਵਾਲੇ ਕੌਮ ਦਾ ਪਹਿਲਾਂ ਵੀ ਕਾਫੀ ਨੁਕਸਾਨ ਕਰ ਚੁੱਕੇ ਹਨ ਤੇ ਅੱਗੋਂ ਵੀ ਕਰਨਗੇ। ਇਹ ਹੁਣ ਸਿੱਖ ਸੰਸਥਾਵਾਂ ਨੇ ਫੈਸਲਾ ਕਰਨਾ ਹੈ ਕਿ ਇਸ ਲਕੀਰ ਟੱਪ ਕੇ ਪਰਲੇ ਪਾਸੇ ਗਏ ਬੰਦੇ ਨਾਲ ਕੀ ਸਲੂਕ ਕੀਤਾ ਜਾਵੇ।



Archive

RECENT STORIES