Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

"ਖਾਲਸਾ ਸੈਂਟਰ ਗੁਰਮਤਿ ਕੈਂਪ" ਦੀ ਇਮਾਰਤ ਅੱਗ ਨਾਲ ਨੁਕਸਾਨੀ ਗਈ

Posted on August 6th, 2020

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ

ਸਰੀ ਤੋਂ ਤਕਰੀਬਨ 75 ਕਿਲੋਮੀਟਰ ਦੂਰ ਅਤੇ ਐਬਸਫੋਰਡ ਨਾਲ ਮੌਜੂਦ ਪਹਾੜੀਆਂ 'ਚ ਘਿਰੇ ਸ਼ਹਿਰ ਮਿਸ਼ਨ ਵਿਖੇ ਚਲਾਏ ਜਾ ਰਹੇ "ਖਾਲਸਾ ਸੈਂਟਰ ਗੁਰਮਤਿ ਕੈਂਪ" ਦੀ ਇਮਾਰਤ ਦਾ ਕੁਝ ਹਿੱਸਾ ਅੱਗ ਨਾਲ ਨੁਕਸਾਨਿਆ ਗਿਆ ਹੈ।

ਮਿਰੇਕਲ ਵੈਲੀ ਇਲਾਕੇ 'ਚ ਸਟੇਵ ਰੋਡ 'ਤੇ ਮੌਜੂਦ ਇਸ ਇਮਾਰਤ ਨੂੰ ਲੱਗੀ ਅੱਗ ਬੁਝਾਉਣ ਵਾਸਤੇ ਵੀਰਵਾਰ ਵੱਡੇ ਤੜਕੇ 2 ਵਜੇ ਦੇ ਕਰੀਬ ਫਾਇਰ ਬ੍ਰਿਗੇਡ ਸੱਦੀ ਗਈ, ਜਿਨ੍ਹਾਂ ਅੱਗ 'ਤੇ ਕਾਬੂ ਪਾ ਲਿਆ। ਅੱਗ ਕੈਂਪ ਦੇ ਜਿੰਮ 'ਚ ਲੱਗੀ ਦੱਸੀ ਜਾ ਰਹੀ ਹੈ।

ਕਰੋਨਾ ਕਾਰਨ ਇਸ ਸਾਲ ਦੇ ਕੈਂਪ ਰੱਦ ਕਰ ਦਿੱਤੇ ਗਏ ਸਨ, ਜਿਸ ਕਾਰਨ ਉੱਥੇ ਬੱਚੇ ਮੌਜੂਦ ਨਹੀਂ ਸਨ। ਕਿਸੇ ਵੀ ਤਰਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

ਪੁਲਿਸ ਇਸ ਅੱਗ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ, ਜੋ ਕਿ ਕਿਸੇ ਸ਼ਰਾਰਤੀ ਅਨਸਰ ਦੀ ਕਾਰਵਾਈ ਵੀ ਹੋ ਸਕਦੀ ਹੈ।

"ਖਾਲਸਾ ਸੈਂਟਰ ਗੁਰਮਤਿ ਕੈਂਪ" ਵਿਖੇ ਬੱਚੇ ਬੀਤੇ 'ਚ ਕਿਹੋ ਜਿਹੇ ਕੈਂਪ ਲਾਉਂਦੇ ਰਹੇ ਹਨ, ਜਾਨਣ ਲਈ ਇਹ ਨੀਲੇ ਅੱਖਰ ਨੱਪੋ।



Archive

RECENT STORIES