Posted on August 6th, 2020

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ
ਬੀਸੀ ਵਿੱਚ ਜਨਤਕ ਆਵਾਜ਼ਾਈ ਸੇਵਾਵਾਂ ਦੇਣ ਵਾਲੇ ਅਦਾਰੇ ਟਰਾਂਸਲਿੰਕ ਅਤੇ ਬੀਸੀ ਟਰਾਂਜ਼ਿਟ ਨੇ ਸੂਬੇ ਦੀਆਂ ਬੱਸਾਂ, ਸਕਾਈਟਰੇਨਾਂ, ਸੀਅ-ਬੱਸਾਂ 'ਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। 24 ਅਗਸਤ ਤੋਂ ਬੀਸੀ ਵਾਸੀਆਂ ਨੂੰ ਇਸ ਹੁਕਮ ਦੀ ਤਾਮੀਲ ਕਰਨੀ ਪਵੇਗੀ। ਟਰਾਂਜ਼ਿਟ ਪੁਲਿਸ ਵਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਭ ਇਸ ਅਸੂਲ ਦੀ ਪਾਲਣਾ ਕਰਨ।
ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਕਿਸੇ ਬਿਮਾਰੀ ਜਾਂ ਹੋਰ ਕਾਰਨ ਮਾਸਕ ਨਾ ਪਹਿਨ ਸਕਣ ਵਾਲੇ ਲੋਕਾਂ ਨੂੰ ਇਸਤੋਂ ਛੋਟ ਦਿੱਤੀ ਗਈ ਹੈ। ਅਜਿਹਾ ਸੂਬੇ ਦੇ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਬੱਸਾਂ, ਸਕਾਈਟਰੇਨਾਂ, ਸੀਅ-ਬੱਸਾਂ ਆਦਿ 'ਚ ਸਫਰ ਕਰਨ ਵਾਲੇ ਲੋਕਾਂ ਲਈ ਦੂਰ ਦੂਰ ਰਹਿ ਕੇ ਸਫਰ ਕਰਨਾ ਬੇਹੱਦ ਮੁਸ਼ਕਿਲ ਸਿੱਧ ਹੋ ਰਿਹਾ ਹੈ।

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026