Posted on August 7th, 2020

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਸੇਵਾ ਮੁਕਤ ਫੌਜੀ ਅਧਿਕਾਰੀਆਂ, ਸਾਬਕਾ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ, ਲਾਅ ਪ੍ਰੋਫੈਸਰਾਂ ਤੇ ਰਾਜਸੀ ਰਣਨੀਤੀ ਘਾੜਿਆਂ ਨੇ ਸੁਚੇਤ ਕੀਤਾ ਹੈ ਕਿ ਇਸ ਸਾਲ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਉਪਰੰਤ ਦੇਸ਼ ਵਿਚ ਸੰਕਟ ਖੜਾ ਹੋ ਸਕਦਾ ਹੈ।
ਫੌਜ ਤੇ ਖੁਫ਼ੀਆ ਹਲਕਿਆਂ ਵਿਚ 'ਵਾਰ ਗੇਮਜ਼' ਵਜੋਂ ਜਾਣੇ ਜਾਂਦੇ ਇਸ ਵਿਚਾਰ ਵਟਾਂਦਰੇ ਵਿਚ ਚੋਟੀ ਦੇ 67 ਸਾਬਕਾ ਤੇ ਮੌਜੂਦਾ ਅਧਿਕਾਰੀਆਂ ਨੇ ਹਿੱਸਾ ਲਿਆ ਜਿਨਾਂ ਵਿਚ ਵਧੇਰੇ ਕਰਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਲੋਚਕ ਸ਼ਾਮਿਲ ਸਨ। ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਦੇ ਚੋਟੀ ਦੇ ਸਹਾਇਕ ਤੇ ਬਿੱਲ ਕਲਿੰਟਨ ਦੇ ਚੀਫ ਆਫ ਸਟਾਫ ਜੌਹਨ ਪੋਡੈਸਟਾ, ਰਾਸ਼ਟਰਪਤੀ ਟਰੰਪ ਦੇ ਰਿਪਬਲੀਕਨ ਅਲੋਚਕ ਡੇਵਿਡ ਫਰਮ ਤੇ ਬਿਲ ਕ੍ਰਿਸਟੋਲ ਨੇ ਚੋਣਾਂ ਤੋਂ ਬਾਅਦ ਦਾ ਦ੍ਰਿਸ਼ ਪੇਸ਼ ਕਰਦਿਆਂ ਸਥਿਤੀ ਖਰਾਬ ਹੋਣ ਦੀ ਗੱਲ ਕਹੀ।
ਗਰੁੱਪ ਨੇ ਵਿਚਾਰ ਵਟਾਂਦਰੇ ਉਪਰੰਤ ਕਿਹਾ ਕਿ ਅਸੀਂ ਇਹ ਨਿਚੋੜ ਕੱਢਿਆ ਹੈ ਕਿ ''ਕੋਰੋਨਾਵਾਇਰਸ ਮਹਾਮਾਰੀ ਦੌਰਾਨ ਹੋ ਰਹੀਆਂ ਚੋਣਾਂ ਦੇ ਸਿੱਟੇ ਖਤਰਨਾਕ ਹੋ ਸਕਦੇ ਹਨ। ਮੰਦੇ ਦਰਮਿਆਨ ਰਾਜਸੀ ਧਰੁਵੀਕਰਨ ਹੋਵੇਗਾ, ਮਾਮਲਾ ਅਦਾਲਤਾਂ ਵਿਚ ਜਾ ਸਕਦਾ ਹੈ, ਹਿੰਸਕ ਝੜਪਾਂ ਹੋ ਸਕਦੀਆਂ ਹਨ ਤੇ ਸੰਵਿਧਨਾਕ ਗਤੀਰੋਧ ਪੈਦਾ ਹੋ ਸਕਦਾ ਹੈ।''
ਟਰਾਂਜੀਸ਼ਨ ਇੰਟੈਗਰਿਟੀ ਪ੍ਰਾਜੈਕਟ ਜਿਸ ਵੱਲੋਂ ਇਹ ਵਿਚਾਰ ਵਟਾਂਦਰਾ ਆਯਿਜਤ ਕੀਤਾ ਜਾਂਦਾ ਹੈ , ਨੇ ਇਸ ਹਫ਼ਤੇ ਦੀ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ''ਚੋਣਾਂ ਤੋਂ ਬਾਅਦ ਉਸੇ ਰਾਤ ਜੇਤੂ ਉਮੀਦਵਾਰ ਐਲਾਨੇ ਜਾਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਅਧਿਕਾਰੀ ਡਾਕ ਵਾਲੀਆਂ ਵੋਟਾਂ ਦੀ ਗਿਣਤੀ ਵਿਚ ਮਸਰੂਫ਼ ਹੋਣਗੇ। ਇਹ ਬੇਯਕੀਨੀ ਵਾਲਾ ਸਮਾਂ ਬੇਈਮਾਨ ਉਮੀਦਵਾਰ ਨੂੰ ਚੋਣ ਪ੍ਰਕ੍ਰਿਆ ਉਪਰ ਸਵਾਲ ਖੜੇ ਕਰਨ ਦਾ ਮੌਕਾ ਦੇਵੇਗਾ। ਉਹ ਚੋਣ ਪ੍ਰਕ੍ਰਿਆ ਦੀ ਜਾਇਜ਼ਤਾ 'ਤੇ ਸੰਦੇਹ ਪ੍ਰਗਟ ਕਰ ਸਕਦਾ ਹੈ ਤੇ ਚੋਣ ਨਤੀਜੇ ਨੂੰ ਮੰਨਣ ਤੋਂ ਇਨਕਾਰੀ ਹੋ ਸਕਦਾ ਹੈ।''
ਟਰਾਂਜੀਸ਼ਨ ਇੰਟੈਗਰਿਟੀ ਪ੍ਰਾਜੈਕਟ ਦੇ ਸਹਿ ਸੰਸਥਾਪਕ ਨਿਲਸ ਗਿਲਮੈਨ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਹੁਣ ਤੋਂ ਹੀ ਅਜਿਹਾ ਮਾਹੌਲ ਤਿਆਰ ਕਰ ਰਿਹਾ ਹੈ ਕਿ ਉਹ ਇਹ ਦਾਅਵਾ ਕਰ ਸਕੇ ਕਿ ਚੋਣਾਂ ਜਾਇਜ਼ ਨਹੀਂ ਹਨ। ਬਰਗਰੂਨ ਇੰਸਟੀਚਿਊਟ ਵਿਖੇ ਤਾਇਨਾਤ ਵਿਦਵਾਨ ਗਿਲਮੈਨ ਨੇ ਕਿਹਾ ਕਿ ਉਹ ਡਰ ਤੇ ਬੇਯਕੀਨੀ ਵਾਲਾ ਮਾਹੌਲ ਪੈਦਾ ਕਰਨਾ ਚਹੁੰਦਾ ਹੈ ਤਾਂ ਜੋ ਵੋਟਰ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਨ ਲੱਗ ਪੈਣ ਤੇ ਉਹ ਆਪਣੇ ਮਕਸਦ ਵਿਚ ਸਫਲ ਹੋ ਜਾਵੇ।
ਇਥੇ ਜ਼ਿਕਰਯੋਗ ਹੈ ਕਿ ਟਰੰਪ ਪਿਛਲੇ ਮਹੀਨੇ ਚੋਣਾਂ ਅੱਗੇ ਪਾਉਣ ਦਾ ਸੁਝਾਅ ਦੇ ਚੁੱਕੇ ਹਨ ਹਾਲਾਂ ਕਿ ਬਾਅਦ ਵਿਚ ਹੀ ਆਪਣੇ ਸੁਝਾਅ ਤੋਂ ਪਿੱਛੇ ਹਟ ਗਏ ਸਨ। ਉਨਾਂ ਨੇ ਡਾਕ ਰਾਹੀਂ ਵੋਟਾਂ ਪਾਉਣ ਦਾ ਵੀ ਵਿਰੋਧ ਕੀਤਾ ਸੀ ਪਰ ਬਾਅਦ ਵਿਚ ਉਹ ਆਪਣੇ ਇਸ ਬਿਆਨ ਤੋਂ ਵੀ ਮੁਕਰ ਗਏ ਸਨ।

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026