Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਾਕਿਸਤਾਨ ਤੋਂ ਸ਼ਰਨਾਰਥੀ ਬਣਕੇ ਰਾਜਸਥਾਨ ਆਏ ਹਿੰਦੂ ਪਰਿਵਾਰ ਦੇ 11 ਮੈਂਬਰਾਂ ਦੀ ਭੇਤਭਰੀ ਮੌਤ

Posted on August 9th, 2020

ਜੋਧਪੁਰ- ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਦੇ ਖੇਤ ਵਿਚ ਪਾਕਿਸਤਾਨੀ ਹਿੰਦੂ ਸ਼ਰਨਾਰਥੀ ਪਰਿਵਾਰ ਦੇ 11 ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਹਨ।

ਐੱਸਪੀ (ਦਿਹਾਤੀ) ਰਾਹੁਲ ਬਰਹਾਟ ਨੇ ਕਿਹਾ ਕਿ ਇਹ ਘਟਨਾ ਰਾਤ ਦੀ ਹੈ। ਐੱਸਪੀ ਨੇ ਕਿਹਾ, "ਸਾਨੂੰ ਅਜੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਹੈ ਪਰ ਅਜਿਹਾ ਲੱਗਦਾ ਹੈ ਕਿ ਸਾਰੇ ਪਰਿਵਾਰਕ ਮੈਂਬਰਾਂ ਨੇ ਰਾਤ ਨੂੰ ਕੁਝ ਰਸਾਇਣ ਖਾ ਕੇ ਖੁਦਕੁਸ਼ੀ ਕਰ ਲਈ ਹੈ। ਕਿਸੇ ਦੇ ਸਰੀਰ 'ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਹੈ ਅਤੇ ਨਾ ਹੀ ਕਿਸੇ ਸਾਜਿਸ਼ ਦਾ ਕੋਈ ਸਬੂਤ ਹੈ ਪਰ ਅਸੀਂ ਫੋਰੈਂਸਿਕ ਟੀਮ ਅਤੇ ਸੂਹੀਆ ਕੁੱਤੇ ਸੱਦ ਲਏ ਹਨ।"

ਭੀਲ ਭਾਈਚਾਰੇ ਨਾਲ ਸਬੰਧਤ ਇਹ ਪਰਿਵਾਰ 2015 'ਚ ਲੰਮੇ ਵੀਜ਼ੇ 'ਤੇ ਭਾਰਤ ਆਇਆ ਸੀ ਅਤੇ ਜੋਧਪੁਰ ਤੋਂ ਤਕਰੀਬਨ 100 ਕਿਲੋਮੀਟਰ ਦੂਰ ਦੇਚੂ ਖੇਤਰ ਦੇ ਪਿੰਡ ਲੋਦਟਾ ਵਿਖੇ ਝੌਪੜੀ ਵਿੱਚ ਰਹਿੰਦਾ ਸੀ।

ਪੁਲੀਸ ਨੇ ਦੱਸਿਆ ਕਿ ਪਰਿਵਾਰ ਦਾ ਇਕ ਮੈਂਬਰ ਜ਼ਿੰਦਾ ਮਿਲਿਆ ਹੈ।



Archive

RECENT STORIES