Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਰੂਸ ਨੇ ਕੀਤਾ ਕਰੋਨਾਵਾਈਰਸ ਦਾ ਟੀਕਾ ਬਣਾਉਣ ਦਾ ਦਾਅਵਾ

Posted on August 11th, 2020

-ਗੁਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਰੋਨਾਵਾਇਰਸ ਦਾ ਪਹਿਲਾ ਟੀਕਾ ਬਣਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਬੜੇ ਮਾਣ ਨਾਲ ਦੱਸਿਆ ਕਿ ਰੂਸ ਕੋਰੋਨਵਾਇਰਸ ਦਾ ਪਹਿਲਾ ਟੀਕਾ ਬਣਾਉਣ ‘ਚ ਕਾਮਯਾਬ ਹੋਇਆ ਹੈ।

ਦੂਜੇ ਪਾਸੇ ਕੁਝ ਪੱਛਮੀ ਮਾਹਰਾਂ ਦਾ ਕਹਿਣਾ ਹੈ ਕਿ ਰੂਸ ਨੇ ਟੀਕੇ ਦਾ ਐਲਾਨ ਕਰਨ ‘ਚ ਜਲਦਬਾਜ਼ੀ ਕੀਤੀ ਹੈ ਤੇ ਤੀਜੇ ਪੱਧਰ ਦੇ ਟੈਸਟ ਵੀ ਪੂਰੇ ਨਹੀਂ ਕੀਤੇ।

ਰੂਸ ਦਾ ਕਹਿਣਾ ਹੈ ਕਿ ਉਹ ਕੁਝ ਹਫ਼ਤਿਆਂ ਵਿੱਚ ਵੱਡੇ ਪੱਧਰ 'ਤੇ ਇਸ ਟੀਕੇ ਦਾ ਉਤਪਾਦਨ ਸ਼ੁਰੂ ਕਰੇਗਾ ਅਤੇ ਆਉਣ ਵਾਲੇ ਮਹੀਨਿਆਂ ਦੌਰਾਨ ਕਰੋੜਾਂ ਖੁਰਾਕਾਂ ਪੂਰੀ ਦੁਨੀਆ 'ਚ ਭੇਜਣ ਦੇ ਸਮਰੱਥ ਹੋ ਜਾਵੇਗਾ।

ਵਿਸ਼ਵ ਸਿਹਤ ਸੰਗਠਨ ਨੇ ਰੂਸ ਨੂੰ ਅਪੀਲ ਕੀਤੀ ਹੈ ਕਿ ਉਹ ਟੀਕਾ ਤਿਆਰ ਕਰਨ ਅਤੇ ਲੋਕਾਂ ਦੇ ਲਵਾਉਣ ਵੇਲੇ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੇ॥



Archive

RECENT STORIES