Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬ 'ਚ ਕਰੋਨਾ ਕਾਰਨ 24 ਘੰਟਿਆਂ ਦੌਰਾਨ 39 ਮੌਤਾਂ

Posted on August 12th, 2020

ਲੁਧਿਆਣਾ- ਪੰਜਾਬ ਵਿੱਚ ਕਰੋਨਾਵਾਇਰਸ ਨੇ ਦੁਬਾਰਾ ਤੇਜ਼ੀ ਹੀ ਨਹੀਂ ਫੜੀ ਬਲਕਿ ਮੌਤਾਂ ਦਾ ਨਵਾਂ ਰਿਕਾਰਡ ਵੀ ਕਾਇਮ ਕਰ ਦਿੱਤਾ ਹੈ। ਬੀਤੇ 24 ਘੰਟਿਆਂ ਦੌਰਾਨ ਪੰਜਾਬ ਵਿੱਚ 39 ਮੌਤਾਂ ਹੋ ਗਈਆਂ ਹਨ।

ਲੁਧਿਆਣਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 13 ਮੌਤਾਂ ਹੋਈਆਂ ਹਨ ਜਦਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 6, ਪਟਿਆਲਾ ’ਚ 4, ਅੰਮ੍ਰਿਤਸਰ 'ਚ, ਜਲੰਧਰ ’ਚ 3, ਮੁਹਾਲੀ 'ਚ 2, ਪਠਾਨਕੋਟ ’ਚ 2, ਸੰਗਰੂਰ, ਬਰਨਾਲਾ ਅਤੇ ਬਠਿੰਡਾ ਵਿੱਚ 1-1 ਵਿਅਕਤੀ ਕਰੋਨਾ ਦੀ ਭੇਟ ਚੜ੍ਹ ਗਿਆ ਹੈ।

ਹੁਣ ਤੱਕ ਲੁਧਿਆਣਾ ਵਿੱਚ ਹੁਣ ਤੱਕ 202, ਅੰਮ੍ਰਿਤਸਰ ’ਚ 102, ਜਲੰਧਰ ’ਚ 86 ਅਤੇ ਪਟਿਆਲਾ ’ਚ 61 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਵਿੱਚ ਮੌਤਾਂ ਦਾ ਕੁੱਲ ਅੰਕੜਾ ਵੀ 675 ’ਤੇ ਪਹੁੰਚ ਗਿਆ ਹੈ।



Archive

RECENT STORIES