Posted on August 13th, 2020

ਨਵੀਂ ਦਿੱਲੀ- ਆਪਣੇ ਪਿਛਲੇ ਸਟੈਂਡ ਤੋਂ ਫਿਰਦਿਆਂ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਹੁਣ ਕਿਹਾ ਹੈ ਕਿ ਸਵਦੇਸ਼ੀ ਦਾ ਮਤਲਬ ਜ਼ਰੂਰੀ ਨਹੀਂ ਕਿ ਹਰ ਵਿਦੇਸ਼ੀ ਸਾਮਾਨ ਦਾ ਬਾਈਕਾਟ ਕੀਤਾ ਜਾਏ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ ਉਨ੍ਹਾਂ ਹੀ ਤਕਨੀਕਾਂ ਅਤੇ ਚੀਜ਼ਾਂ ਨੂੰ ਬਾਹਰਲੇ ਮੁਲਕਾਂ ਤੋਂ ਮੰਗਵਾਇਆ ਜਾਏ, ਜਿਨ੍ਹਾਂ ਦੀ ਦੇਸ਼ ਵਿੱਚ ਰਵਾਇਤੀ ਤੌਰ 'ਤੇ ਘਾਟ ਹੈ ਜਾਂ ਸਥਾਨਕ ਤੌਰ 'ਤੇ ਮਿਲ ਹੀ ਨਹੀਂ ਸਕਦੀਆਂ।
ਕੋਵਿਡ 19 ਦੀ ਮਹਾਮਾਰੀ ਕਾਰਨ ਸਵਦੇਸ਼ੀ ਜਾਂ ਆਤਮਨਿਰਭਰ ਬਣਨ ਦੀ ਸਾਰਥਕਤਾ ਬਾਰੇ ਇੱਕ ਪੁਸਤਕ ਦੇ ਰਿਲੀਜ਼ ਲਈ ਹੋਏ ਵਰਚੁਅਲ ਪ੍ਰੋਗਰਾਮ ਵਿੱਚ ਮੋਹਣ ਭਾਗਵਤ ਨੇ ਕਿਹਾ, ਮਹਾਮਾਰੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸੰਸਾਰੀਕਰਨ ਨੇ ਲੋੜੀਂਦੇ ਨਤੀਜੇ ਨਹੀਂ ਦਿੱਤੇ ਤੇ ਇੱਕ ਹੀ ਆਰਥਿਕ ਮਾਡਲ ਹਰ ਥਾਂ ਲਾਗੂ ਨਹੀਂ ਹੋ ਸਕਦਾ। ਕੋਵਿਡ ਦੇ ਬਾਅਦ ਦੀ ਦੁਨੀਆ ਵਿੱਚ ਅਜਿਹੇ ਆਰਥਿਕ ਮਾਡਲ ਦੀ ਲੋੜ ਮਹਿਸੂਸ ਹੋ ਰਹੀ ਹੈ ਜਿਸ ਵਿੱਚ ਪੂਰੀ ਦੁਨੀਆ ਨੂੰ ਇੱਕ ਬਾਜ਼ਾਰ ਨਹੀਂ, ਇੱਕ ਪਰਿਵਾਰ ਮੰਨ ਕੇ ਆਤਮ ਨਿਰਭਰ ਦੇਸ਼ਾਂ ਵਿੱਚ ਆਪਸੀ ਸਹਿਯੋਗ ਹੋਵੇ।
ਐੱਨ ਡੀ ਏ ਸਰਕਾਰ ਦੀ ਆਤਮ ਨਿਰਭਰ ਭਾਰਤ ਮੁਹਿੰਮ ਦੀ ਵਕਾਲਤ ਕਰਦੇ ਹੋਏ ਮੋਹਣ ਭਾਗਵਤ ਨੇ ਕਿਹਾ ਕਿ ਸਵਦੇਸ਼ੀ ਦਾ ਮਤਲਬ ਸਵਦੇਸ਼ੀ ਸਾਮਾਨ ਜਾਂ ਤਕਨੀਕਾਂ ਨੂੰ ਪਹਿਲ ਦੇਣਾ ਹੈ, ਜ਼ਰੂਰੀ ਨਹੀਂ ਕਿ ਸਾਰੇ ਵਿਦੇਸ਼ੀ ਸਾਮਾਨ ਦਾ ਬਾਈਕਾਟ ਕੀਤਾ ਜਾਏ। ਉਨ੍ਹਾਂ ਨੇ ਕੁਝ ਅਜਿਹੀਆਂ ਮਿਸਾਲਾਂ ਵੀ ਦਿੱਤੀਆਂ, ਜਦ ਰਵਾਇਤੀ ਰੂਪ ਤੋਂ ਮਿਲਦੇ ਸਾਮਾਨ ਅਤੇ ਤਕਨੀਕਾਂ ਦੀ ਖਰੀਦੀਆਂ ਵਸਤੂਆਂ ਦੀ ਅਣਦੇਖੀ ਕੀਤੀ ਗਈ।

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026