Posted on August 13th, 2020

ਦੁਰਘਟਨਾ ਤੋਂ ਪਹਿਲਾਂ ਦੀ ਤਸਵੀਰ
ਬਲਜੀਤ ਸਿੰਘ ਸਹੋਤਾ/ ਐਡਮਿੰਟਨ/ ਚੜ੍ਹਦੀ ਕਲਾ ਬਿਊਰੋ
ਅਲਬਰਟਾ ਦੇ ਸ਼ਹਿਰ ਨੌਰਡੈਗ ਕੋਲ ਮੌਜੂਦ 'ਕਰੈਸੈਂਟ ਫਾਲਜ਼' ਵਿਖੇ ਪਰਿਵਾਰ ਨਾਲ ਮੌਜ ਮਸਤੀ ਉਸ ਵੇਲੇ ਮਾਤਮ ਵਿੱਚ ਵਿੱਚ ਬਦਲ ਗਈ ਜਦ ਇੱਕ ਪਾਕਿਸਤਾਨੀ ਹਿੰਦੂ ਪਰਿਵਾਰ ਦੇ ਤਿੰਨ ਜੀਅ ਪਾਣੀ ਵਿੱਚ ਡੁੱਬ ਗਏ।
ਮਰਨ ਵਾਲਿਆਂ ਦੀ ਪਛਾਣ ਪ੍ਰਤਾਪ ਰਾਏ ਓਡ (38), ਉਸਦੀ ਪਤਨੀ ਵੇਨਜ਼ਹਰ ਉਰਫ ਸੋਨਮ ਓਡ (38) ਅਤੇ ਭਤੀਜੇ ਅਨੂਪ ਕੁਮਾਰ ਓਡ (25) ਵਜੋਂ ਹੋਈ ਹੈ।
ਅਨੂਪ ਕੁਮਾਰ ਓਡ (ਖੱਬੇ) ਅਤੇ ਪ੍ਰਤਾਪ ਕੁਮਾਰ ਓਡ (ਸੱਜੇ)
ਅਨੂਪ ਦੇ ਪਰਿਵਾਰਕ ਜੀਅ ਵਿਪਨ ਕੁਮਾਰ ਓਡ ਮੁਤਾਬਕ ਪਰਿਵਾਰ ਦੇ ਜੀਅ ਸ਼ਾਮ 8 ਕੁ ਵਜੇ ਝਰਨੇ ਹੇਠਾਂ ਅਨੰਦ ਲੈ ਰਹੇ ਸਨ ਕਿ ਪਾਕਿਸਤਾਨ ਤੋਂ ਪੜ੍ਹਨ ਆਇਆ ਅਨੂਪ, ਜੋ ਕਿ ਯੂਨੀਵਰਸਿਟੀ ਆਫ ਅਲਬਰਟਾ ਦਾ ਵਿਦਿਆਰਥੀ ਸੀ, ਸਭ ਤੋਂ ਪਹਿਲਾਂ ਡੁੱਬਣ ਲੱਗਾ ਤਾਂ ਉਸਦੇ ਚਾਚਾ-ਚਾਚੀ ਉਸਨੂੰ ਬਚਾਉਣ ਲਈ ਅਗਾਂਹ ਹੋਏ ਤੇ ਖੁਦ ਵੀ ਡੁੱਬ ਗਏ।
ਮੌਕੇ 'ਤੇ ਮੌਜੂਦ ਪਰਿਵਾਰ ਦੇ ਦੋ ਬੇਟੇ (ਉਮਰ 6 ਅਤੇ 10 ਸਾਲ) ਅਤੇ ਬੇਟੀ (ਉਮਰ 3 ਸਾਲ) ਪਾਣੀ 'ਚ ਅਗਾਂਹ ਨਾ ਵਧਣ ਕਾਰਨ ਬਚ ਗਏ। ਦੁਰਘਟਨਾ ਵਾਲੀ ਥਾਂ 'ਤੇ ਮੌਜੂਦ ਲੋਕਾਂ ਵਲੋਂ ਡੁੱਬਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਸਫਲਤਾ ਨਾ ਮਿਲੀ।
ਪਾਕਿਸਤਾਨ 'ਚ ਡਾਕਟਰ ਰਿਹਾ ਪ੍ਰਤਾਪ ਰਾਏ ਓਡ ਏਅਰਪੋਰਟ 'ਤੇ ਸਕਿਓਰਟੀ ਗਾਰਡ ਵਜੋਂ ਕੰਮ ਕਰਦਾ ਸੀ ਜਦਕਿ ਉਸਦੀ ਪਤਨੀ ਵੇਨਜ਼ਹਰ ਉਰਫ ਸੋਨਮ ਓਡ ਬੈਂਕ 'ਚ ਕੰਮ ਕਰਦੀ ਸੀ।

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026