Posted on August 14th, 2020

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ
ਸਰੀ ਦੇ ਗੁਆਂਢੀ ਸ਼ਹਿਰ ਡੈਲਟਾ ਤੋਂ ਐਨਡੀਪੀ ਵਿਧਾਇਕ ਰਵੀ ਕਾਹਲੋਂ ਨੇ ਕਸ਼ਮੀਰ ਮਸਲੇ 'ਤੇ ਆਪਣੇ ਹਲਕਾ ਵਾਸੀਆਂ ਦੀ ਚਿੰਤਾ ਨੂੰ ਯੂ ਐਨ ਤੱਕ ਪਹੁੰਚਾਉਣ ਲਈ ਦੂਜੀ ਵਾਰ ਖਤ ਲਿਖਿਆ ਹੈ।
ਪਿਛਲੇ ਸਾਲ ਅਗਸਤ ਮਹੀਨੇ ਭਾਰਤ ਦੀ ਭਾਜਪਾ ਸਰਕਾਰ ਵਲੋਂ ਕਸ਼ਮੀਰ 'ਚ ਧਾਰਾ 370 ਖਤਮ ਕਰਕੇ ਕਸ਼ਮੀਰੀਆਂ ਨੂੰ ਜਿਸ ਤਰਾਂ ਅੰਦਰ ਨੂੜਿਆ ਗਿਆ ਅਤੇ ਬਣਦੇ ਹੱਕਾਂ ਤੋਂ ਬਿਰਵੇ ਕੀਤਾ ਗਿਆ, ਨੇ ਦੁਨੀਆ ਭਰ ਦੇ ਉਨ੍ਹਾਂ ਇਨਸਾਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜੋ ਮਨੁੱਖਤਾ ਦੇ ਦਰਦੀ ਹਨ।
ਉਲੰਪੀਅਨ ਰਵੀ ਕਾਹਲੋਂ, ਜੋ ਕਿ ਵਿਧਾਿੲਕ ਬਣਨ ਤੋਂ ਪਹਿਲਾਂ ਕੈਨੇਡਾ ਦੀ ਹਾਕੀ ਟੀਮ 'ਚ ਖੇਡ ਚੁੱਕੇ ਹਨ, ਨੇ ਯੂ ਐਨ ਦੀ ਮਨੁੱਖੀ ਅਧਿਕਾਰ ਕੌਂਸਲ ਨੂੰ ਲਿਖ ਕੇ ਪੁੱਛਿਆ ਹੈ ਕਿ ਅਕਤੂਬਰ 2019 'ਚ ਉਨ੍ਹਾਂ ਕਸ਼ਮੀਰ ਮਸਲੇ ਦਾ ਸ਼ਾਂਤਮਈ ਹੱਲ ਕੱਢਣ ਲਈ ਖਤ ਲਿਖਿਆ ਸੀ ਪਰ ਹਾਲੇ ਤੱਕ ਉਸਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਦੇ ਹਲਕੇ 'ਚ ਵਸਦੇ ਕਸ਼ਮੀਰੀ ਲੋਕ ਆਪਣੇ ਨਜ਼ਦੀਕੀਆਂ ਦੇ ਹਾਲ ਸਬੰਧੀ ਬੜੇ ਫਿਕਰਮੰਦ ਹਨ ਅਤੇ ਯੂ ਐਨ ਤੋਂ ਆਸ ਰੱਖਦੇ ਹਨ ਕਿ ਉਹ ਦਖਲ ਦੇ ਕੇ ਹਾਲਾਤ ਆਮ ਵਰਗੇ ਬਣਾਏ।
ਰਵੀ ਕਾਹਲੋਂ ਨੇ 10 ਮਹੀਨੇ ਉਡੀਕ ਕੇ ਦੂਜਾ ਖਤ ਅਗਸਤ ਦੇ ਪਹਿਲੇ ਹਫਤੇ ਲਿਖਿਆ ਹੈ।
ਦੱਸਣਯੋਗ ਹੈ ਕਿ 2017 'ਚ ਰਵੀ ਕਾਹਲੋਂ ਨੇ ਬੀਸੀ ਦੀ ਵਿਧਾਨ ਸਭਾ 'ਚ ਨਵੰਬਰ 1984 ਦੇ ਸਿੱਖ ਕਤਲੇਆਮ ਦਾ ਮੁੱਦਾ ਵੀ ਬੜੇ ਜ਼ੋਰ ਸ਼ੋਰ ਨਾਲ ਚੁੱਕਿਆ ਸੀ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026