Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ ਦੀ ਰੌਇਲ ਬੈਂਕ ਵਲੋਂ ਪੰਜਾਬੀ 'ਚ ਐਪ 'ਤੇ ਸੇਵਾਵਾਂ ਹਾਜ਼ਰ

Posted on August 14th, 2020

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ

ਕੈਨੇਡਾ ਦੀਆਂ ਬਹੁਤ ਸਾਰੀਆਂ ਬੈਂਕਾਂ ਅਤੇ ਕਰੈਡਿਟ ਯੂਨੀਅਨਾਂ 'ਚ ਟੈਲਰ 'ਤੇ ਅਤੇ ਏਟੀਐਮ 'ਚ ਪੰਜਾਬੀ ਵਿੱਚ ਸੇਵਾਵਾਂ ਮੌਜੂਦ ਹਨ ਪਰ ਹੁਣ ਰੌਇਲ ਬੈਂਕ ਨੇ ਆਪਣੀ ਫੋਨ ਐਪ ਵਿੱਚ ਵੀ ਪੰਜਾਬੀ 'ਚ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬੀ ਹਿਤੈਸ਼ੀ ਰੌਇਲ ਬੈਂਕ ਦੇ ਗਾਹਕ ਜੇਕਰ ਇਸਨੂੰ ਵੱਡੀ ਗਿਣਤੀ 'ਚ ਵਰਤਦੇ ਰਹਿਣਗੇ ਤਾਂ ਇਹ ਸੇਵਾ ਹੋਰ ਵੀ ਵਧੀਆ ਹੁੰਦੀ ਜਾਵੇਗੀ।

ਕੈਨੇਡਾ 'ਚ ਪੰਜਾਬੀ ਜ਼ੁਬਾਨ ਨੂੰ ਕਾਫੀ ਸਤਿਕਾਰ ਮਿਲ ਰਿਹਾ ਹੈ ਕਿਉਂਕਿ ਇੱਥੇ ਇਹ ਰੋਜ਼ਗਰਾ ਦੀ ਭਾਸ਼ਾ ਬਣ ਗਈ ਹੈ। ਕੈਨੇਡੀਅਨ ਜੰਮਪਲ ਜਿਨ੍ਹਾਂ ਪੰਜਾਬੀਆਂ ਨੂੰ ਪੰਜਾਬੀ ਨਹੀਂ ਸੀ ਆਉਂਦੀ, ਉਨ੍ਹਾਂ ਲਈ ਵੀ ਪੰਜਾਬੀ ਸਿੱਖਣਾ ਮਜਬੂਰੀ ਬਣ ਗਈ ਹੈ ਕਿਉਂਕਿ ਗਾਹਕ ਨੂੰ ਸੇਵਾਵਾਂ ਦੇਣ ਅਤੇ ਵਪਾਰ ਲਈ ਗਾਹਕ ਦੀ ਜ਼ੁਬਾਨ ਵਰਤਣਾ ਵਪਾਰ ਵਧਾਉਣ ਦਾ ਇੱਕ ਸੌਖਾ ਤਰੀਕਾ ਸਮਝਿਆ ਜਾਂਦਾ ਹੈ।

ਇਹੀ ਕਾਰਨ ਹੈ ਕਿ ਸਰਕਾਰੀ ਅਤੇ ਗੈਰ ਸਰਕਾਰੀ ਦਫਤਰਾਂ ਤੋਂ ਇਲਾਵਾ ਵਪਾਰਾਂ 'ਚ ਉਨ੍ਹਾਂ ਪੰਜਾਬੀਆਂ ਨੂੰ ਨੌਕਰੀ 'ਤੇ ਪਹਿਲ ਮਿਲਣ ਲੱਗੀ ਹੈ, ਜੋ ਪੰਜਾਬੀ ਬੋਲਣੀ ਤੇ ਸਮਝਣੀ ਜਾਣਦੇ ਹੋਣ।



Archive

RECENT STORIES