Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰੀ ਦੇ ਇੱਕ ਹੋਰ ਨੌਜਵਾਨ ਦੀ ਝੀਲ 'ਚ ਡੁੱਬ ਕੇ ਮੌਤ

Posted on August 17th, 2020

ਡੁੱਬ ਕੇ ਪੂਰਾ ਹੋਇਆ ਨੌਜਵਾਨ ਧਨਪ੍ਰੀਤ ਸਿੰਘ ਬੈਂਸ (26)

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ

ਕੈਨੇਡਾ ਦੀਆਂ ਝੀਲਾਂ 'ਚ ਡੁੱਬ ਕੇ ਮੌਤ ਹੋਣ ਦੀਆਂ ਖਬਰਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਸਰੀ ਤੋਂ ਤਕਰੀਬਨ 100 ਕਿਲੋਮੀਟਰ ਦੂਰ ਮੌਜੂਦ ਇੱਕ ਝੀਲ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਡੁੱਬ ਕੇ ਮੌਤ ਹੋਣ ਦੀ ਖਬਰ ਮਿਲੀ ਹੈ।

ਇਹ ਦੁਰਘਟਨਾ ਐਤਵਾਰ ਸ਼ਾਮ ਤਕਰੀਬਨ 7 ਵਜੇ ਵਾਪਰੀ ਦੱਸੀ ਗਈ ਹੈ। ਡੁੱਬ ਕੇ ਪੂਰੇ ਹੋਏ ਨੌਜਵਾਨ ਦੀ ਉਮਰ 26 ਕੁ ਸਾਲ ਦੇ ਕਰੀਬ ਦੱਸੀ ਗਈ ਹੈ, ਜੋ ਕਿ ਸਰੀ ਦਾ ਹੀ ਰਹਿਣ ਵਾਲਾ ਸੀ। ਕੈਨੇਡੀਅਨ ਜੰਮਪਲ ਇਸ ਨੌਜਵਾਨ ਦਾ ਨਾਮ ਨਜ਼ਦੀਕੀ ਸੂਤਰਾਂ ਨੇ ਧਨਪ੍ਰੀਤ ਸਿੰਘ ਬੈਂਸ ਦੱਸਿਆ ਹੈ, ਜੋ ਸੌਕਰ ਅਤੇ ਬਾਸਕਟਬਾਲ ਦਾ ਵਧੀਆ ਖਿਡਾਰੀ ਰਿਹਾ ਹੈ।

ਹਰ ਸਾਲ ਕੈਨੇਡਾ 'ਚ ਗਰਮੀਆਂ ਦੌਰਾਨ ਝੀਲਾਂ-ਦਰਿਆਵਾਂ 'ਚ ਡੁੱਬਣ ਕਾਰਨ ਦਰਜਨਾਂ ਮੌਤਾਂ ਹੁੰਦੀਆਂ ਹਨ। ਬੀਤੇ ਕੁਝ ਸਾਲਾਂ 'ਚ ਪੰਜਾਬੀ ਨੌਜਵਾਨਾਂ ਵਲੋਂ ਡੁੱਬ ਕੇ ਜਾਨ ਗਵਾਉਣ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ।

ਇਹ ਝੀਲਾਂ-ਦਰਿਆ ਉਪਰੋਂ ਬਹੁਤ ਸ਼ਾਂਤ ਦਿਸਦੇ ਹਨ ਪਰ ਅਚਾਨਕ ਡੂੰਘੇ ਹੋ ਜਾਂਦੇ ਹਨ ਤੇ ਪਾਣੀ ਬਹੁਤ ਜ਼ਿਆਦਾ ਠੰਡਾ ਹੋਣ ਕਾਰਨ ਕੁਝ ਮਿੰਟਾਂ 'ਚ ਹੀ ਹਾਈਪੋਥਰਮੀਆ ਕਰਨ ਵੀ ਜਾਨ ਨਿਕਲ ਜਾਂਦੀ ਹੈ।



Archive

RECENT STORIES