Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਾਲਤੂ ਕੁੱਤੇ ਰੱਖਣਾ ਸ਼ਾਹਾਨਾ ਜੀਵਨ ਜਿਓਣਾ ਅਤੇ ਬੁਰਜੂਆ ਸੋਚ ਦੇ ਧਾਰਨੀ ਹੋਣਾ ਹੈ- ਤਾਨਸ਼ਾਹ ਕਿਮ ਜੌਂਗ

Posted on August 17th, 2020

ਨੌਰਥ ਕੋਰੀਆ ਦੇ ਆਗੂ ਕਿਮ ਜੌਂਗ ਨੇ ਲੋਕਾਂ ਨੂੰ ਆਪਣੇ ਪਾਲਤੂ ਕੁੱਤੇ ਸੌਂਪਣ ਲਈ ਆਖਿਆ ਹੈ ਤਾਂ ਕਿ ਉਹ ਮੀਟ ਲਈ ਵਰਤੇ ਜਾ ਸਕਣ। ਸਰਕਾਰੀ ਅਧਿਕਾਰੀ ਕੁੱਤਾ ਰੱਖਣ ਵਾਲੇ ਲੋਕਾਂ ਨੂੰ ਆਦੇਸ਼ ਦੇ ਰਹੇ ਹਨ ਕਿ ਉਹ ਖੁਦ ਹੀ ਆਪਣੇ ਕੁੱਤੇ ਸੌਂਪ ਦੇਣ ਵਰਨਾ ਉਨ੍ਹਾਂ ਦੇ ਪਾਲਤੂ ਕੁੱਤੇ ਜਬਰੀ ਲਿਜਾਏ ਜਾਣਗੇ।

ਸਿਰਫ ਨੌਰਥ ਕੋਰੀਆ ਦੇ ਜੀਵ-ਪ੍ਰੇਮੀ ਹੀ ਨਹੀਂ ਬਲਕਿ ਦੁਨੀਆ ਭਰ ਦੇ ਜੀਵ-ਪ੍ਰੇਮੀ ਕਿਮ ਜੌਂਗ ਦੇ ਇਸ ਆਦੇਸ਼ ਤੋਂ ਖਫਾ ਹਨ।

ਤਾਨਸ਼ਾਹ ਕਿਮ ਜੌਂਗ ਮੁਤਾਬਕ ਪਾਲਤੂ ਕੁੱਤੇ ਰੱਖਣਾ ਸ਼ਾਹਾਨਾ ਜੀਵਨ ਜਿਓਣਾ ਅਤੇ ਬੁਰਜੂਆ ਸੋਚ ਦੇ ਧਾਰਨੀ ਹੋਣਾ ਹੈ।

ਵੈਸੇ ਨੌਰਥ ਕੋਰੀਆ 'ਚ ਲੋਕਾਂ ਨੇ ਸੂਰ ਜਾਂ ਹੋਰ ਪਸ਼ੂ ਰੱਖੇ ਹੋਏ ਹਨ ਪਰ ਸਰਕਾਰੀ ਅਧਿਕਾਰੀਆਂ ਅਤੇ ਖਾਂਦੇ-ਪੀਂਦੇ ਲੋਕਾਂ ਨੇ ਪਾਲਤੂ ਕੁੱਤੇ ਪਾਲੇ ਹੋਏ ਹਨ। ਕਿਮ ਜੌਂਗ ਦੇ ਆਦੇਸ਼ ਤੋਂ ਬਾਅਦ ਅਜਿਹੇ ਲੋਕ ਹਾਲ ਦੀ ਘੜੀ ਚੁੱਪ ਹਨ।

ਅੰਗਰੇਜ਼ੀ 'ਚ ਖਬਰ ਪੜ੍ਹਨ ਲਈ ਇਹ ਨੀਲੇ ਅੱਖਰ ਨੱਪੋ



Archive

RECENT STORIES