Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਰਾਸ਼ਟਰਪਤੀ ਟਰੰਪ ਵਾਲ ਵਾਲ ਬਚੇ, ਜਹਾਜ਼ ਡਰੋਨ ਨਾਲ ਟਕਰਾਉਣ ਤੋਂ ਮਸਾਂ ਬਚਿਆ

Posted on August 18th, 2020

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਵਾਸ਼ਿੰਗਟਨ ਦੇ ਬਾਹਰਵਾਰ ਇਕ ਫੌਜੀ ਹਵਾਈ ਅੱਡੇ ਨੇੜੇ ਏਅਰ ਫੋਰਸ ਦਾ ਜਹਾਜ਼, ਜਿਸ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਸਵਾਰ ਸਨ, ਡਰੋਨ ਨਾਲ ਟਕਰਾਉਣ ਤੋਂ ਮਸਾਂ ਬਚਿਆ।

ਮਿਲੀ ਰਿਪੋਰਟ ਅਨੁਸਾਰ ਏਅਰ ਫੋਰਸ ਦਾ ਜਹਾਜ਼ ਡਰੋਨ ਜੋ ਪੀਲੇ ਰੰਗ ਦਾ ਨਜਰ ਆ ਰਿਹਾ ਸੀ, ਦੇ ਬਿਲਕੁੱਲ ਨੇੜੇ ਆ ਗਿਆ ਸੀ ਪਰ ਵੱਡਾ ਹਾਦਸਾ ਹੋਣੋਂ ਟਲ ਗਿਆ ਤੇ ਰਾਸ਼ਟਰਪਤੀ ਵਾਲ ਵਾਲ ਬਚ ਗਏ। ਰਾਸ਼ਟਰਪਤੀ ਐਤਾਵਰ ਦੀ ਰਾਤ ਨੂੰ ਆਪਣੇ ਬੈੱਡਮਿਨਸਟਰ, ਨਿਊ ਜਰਸੀ ਗੋਲਫ਼ ਰਿਜ਼ਾਰਟ ਤੋਂ ਵਾਪਿਸ ਆ ਰਹੇ ਸਨ।

ਖੁਫ਼ੀਆ ਵਿਭਾਗ ਦਾ ਕਹਿਣਾ ਹੈ ਕਿ ਡਰੋਨ ਰਾਸ਼ਟਰਪਤੀ ਦੇ ਜਹਾਜ਼ ਨਾਲ ਟਕਰਾਉਣ ਦੇ ਮਕਸਦ ਨਾਲ ਨਹੀਂ ਉਡਾਇਆ ਗਿਆ ਸੀ। ਇਸ ਤਰਾਂ ਦੀਆਂ ਘਟਨਾਵਾਂ ਅਕਸਰ ਵਾਪਰ ਜਾਂਦੀਆਂ ਹਨ। ਉਂਝ ਵੀ ਇਹ ਡਰੋਨ ਬਹੁਤ ਹਲਕੇ ਹੁੰਦੇ ਹਨ।

ਬੀਤੇ ਵਿਚ ਫੌਜੀ ਜਹਾਜ਼ ਨਾਲ ਡਰੋਨ ਦੇ ਟਕਰਾਉਣ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ ਪਰ ਫੌਜੀ ਜਹਾਜ਼ਾਂ ਨੂੰ ਕੋਈ ਵਰਣਨਯੋਗ ਨੁਕਸਾਨ ਨਹੀਂ ਪੁੱਜਾ। ਪਿਛਲੇ ਸਮੇਂ ਵਿਚ ਵਪਾਰਕ ਡਰੋਨ ਸਸਤੇ ਹੋਏ ਹਨ ਤੇ ਇਹ ਲੋਕਾਂ ਦੀ ਪਹੁੰਚ ਵਿਚ ਹਨ। ਕੁਝ ਹਵਾਬਾਜ਼ੀ ਮਾਹਿਰ ਚਿਤਾਵਨੀ ਦੇ ਚੁੱਕੇ ਹਨ ਕਿ ਵਧ ਰਹੇ ਡਰੋਨਾਂ ਉਪਰ ਸਰਕਾਰ ਵੱਲੋਂ ਨਿਯੰਤਰਣ ਕਰਨਾ ਮੁਸ਼ਕਿਲ ਹੋ ਜਾਵੇਗਾ ਤੇ ਇਹ ਵੱਡੇ ਜਹਾਜ਼ਾਂ ਤੇ ਹੈਲੀਕਾਪਟਰਾਂ ਲਈ ਖਤਰਾ ਬਣ ਸਕਦੇ ਹਨ।



Archive

RECENT STORIES